ਕਿਸਾਨਾਂ ਨੇ ਅੰਮ੍ਰਿਤਸਰ ਅਜਨਾਲਾ ਵਾਇਆ ਕੁੱਕੜਾਂਵਾਲਾ ਰੋਡ ਕੀਤਾ ਜਾਮ
Saturday, Feb 06, 2021 - 05:32 PM (IST)
ਹਰਸ਼ਾ ਛੀਨਾਂ (ਭੱਟੀ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖ਼ੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੂਰੇ ਭਾਰਤ ‘ਚ ਦਿੱਤੇ ਗਏ ਚੱਕਾ ਜਾਮ ਦੇ ਸੱਦੇ ’ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਸੁਖਦੇਵ ਸਿੰਘ ਸੈਸਰਾ, ਅਵਤਾਰ ਸਿੰਘ ਜੱਸੜ, ਮੇਜਰ ਸਿੰਘ ਕੜਿਆਲ ਦੀ ਅਗਵਾਈ ਹੇਠ ਚੱਕਾ ਜਾਮ ਕੀਤਾ ਗਿਆ ਹੈ। ਅੱਜ ਇੱਥੇ ਅੱਡਾ ਕੁੱਕੜਾਂਵਾਲਾ (ਹਰਸ਼ਾ ਛੀਨਾਂ) ਵਿਖੇ ਵੱਡੀ ਗਿਣਤੀ ‘ਚ ਇਕੱਤਰ ਹੋਏ ਕਿਸਾਨਾਂ ਵੱਲੋ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕਰਦਿਆਂ ਚੱਕਾ ਜਾਮ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਦੇ ਹੱਕ ’ਚ ਤਿੰਨ ਖ਼ੇਤੀ ਕਾਨੂੰਨ ਪਾਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਦੇ ਦਲਾਲ ਬਣ ਕੇ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਨੇ ਸ੍ਰੀ ਅੰਮਿ੍ਰਤਸਰ ਜੰਮੂ ਨੈਸ਼ਨਲ ਹਾਈਵੇਅ ’ਤੇ ਕੀਤਾ ਚੱਕਾ ਜਾਮ
ਉਕਤ ਆਗੂਆਂ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਲਾਗੂ ਹੋ ਜਾਣ ਨਾਲ ਜਮਾਂਖ਼ੋਰੀ ਵਧੇਗੀ, ਅਨਾਜ ਦੀ ਸਸਤੇ ਭਾਅ ਲੁੱਟ ਕੀਤੀ ਜਾਵੇਗੀ, ਮੰਡੀਕਰਨ ਅਤੇ ਬਾਜ਼ਾਰ ਪੂੰਜੀਪਤੀ ਕੰਪਨੀਆਂ ਦੇ ਕਾਬੂ ਹੇਠ ਆ ਜਾਣਗੇ, ਜਿਸ ਨਾਲ ਭੁੱਖਮਰੀ ਫੈਲੇਗੀ, ਜਿਸ ਨਾਲ ਲੱਖਾਂ ਲੋਕ ਮੌਤ ਦੇ ਮੂੰਹ ’ਚ ਚਲੇ ਜਾਣਗੇ। ਇਸ ਮੌਕੇ ਸੁਖਵੰਤ ਸਿੰਘ ਤੇੜਾ, ਕਾਬਲ ਸਿੰਘ, ਹਰਜਿੰਦਰ ਸਿੰਘ ਬਾਊ ਧੁੱਪਸੜੀ, ਗਗਨ ਤੇੜਾ, ਨਿਰਮਲ ਸਿੰਘ ਤੇੜਾ, ਸੁਖਵਿੰਦਰ ਸਿੰਘ ਕਿਆਂਮਪੁਰ, ਨੰਬਰਦਾਰ ਗੱਗੋਮਾਹਲ, ਗੁਰਦੇਵ ਸਿੰਘ ਤੇੜਾ, ਮੇਜਰ ਸਿੰਘ ਜੋਹਲ, ਅੰਗਰੇਜ ਸਿੰਘ ਕਾਮਲਪੁਰਾ, ਹਰਜਿੰਦਰ ਸਿੰਘ ਭੋਏਵਾਲੀ, ਹਰਜਿੰਦਰ ਸਿੰਘ ਜੈਲਦਾਰ, ਪਲਵਿੰਦਰ ਸਿੰਘ ਮਹਿਤਾ ਆਦਿ ਕਿਸਾਨ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਟਾਂਡਾ ’ਚ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦਾ ਪੁਤਲਾ ਸਾੜਦਿਆਂ ਕੀਤਾ ਖ਼ੇਤੀ ਕਾਨੂੰਨਾਂ ਦਾ ਕੀਤਾ ਵਿਰੋਧ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ