ਚੇਅਰਮੈਨ ਲਾਲ ਸਿੰਘ ਨੇ ਮਾਰਕੀਟ ਕਮੇਟੀ ਦੇ 4 ਸਕੱਤਰਾਂ ਨੂੰ ਦਿੱਤਾ ਝਟਕਾ, ਵਾਪਸ ਲਏ ਵਾਧੂ ਚਾਰਜ
Thursday, Nov 04, 2021 - 06:05 PM (IST)
ਲੁਧਿਆਣਾ (ਖੁਰਾਣਾ) : ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਆਪਣੇ ਹੀ ਹੁਕਮਾਂ ਨੂੰ ਜਾਰੀ ਕਰਦੇ ਤੋਂ ਸਿਰਫ ਚੰਦ ਘੰਟਿਆਂ ਬਾਅਦ ਹੀ ਵਾਪਸ ਲੈ ਕੇ ਮਾਰਕੀਟ ਕਮੇਟੀ ਦੇ ਵੱਖ-ਵੱਖ ਸਕੱਤਰਾਂ ਨੂੰ ਜ਼ੋਰਦਾਰ ਝਟਕਾ ਦਿੱਤਾ ਹੈ। ਦੀਵਾਲੀ ਤਿਉਹਾਰ ਤੋਂ ਠੀਕ ਕੁਝ ਘੰਟੇ ਪਹਿਲਾਂ ਚੇਅਰਮੈਨ ਲਾਲ ਸਿੰਘ ਵੱਲੋਂ ਦਿੱਤੇ ਗਏ ਝਟਕੇ ਤੋਂ ਬਾਅਦ ਸਕੱਤਰ ਮਾਰਕੀਟ ਕਮੇਟੀ ਨਾਖੁਸ਼ ਦਿਖਾਈ ਦੇ ਰਹੇ ਹਨ, ਜੋ ਪਹਿਲਾਂ ਵਿਭਾਗੀ ਚੇਅਰਮੈਨ ਵੱਲੋਂ ਬੀਤੀ 1 ਨਵੰਬਰ ਨੂੰ ਜਾਰੀ ਕੀਤੇ ਗਏ ਇਸ ਪੱਤਰ ’ਤੇ ਖੁਸ਼ੀਆਂ ਮਨਾ ਰਹੇ ਸਨ, ਜਿਸ ਵਿਚ ਲਾਲ ਸਿੰਘ ਵੱਲੋਂ 8 ਵੱਖ-ਵੱਖ ਸਕੱਤਰਾਂ ਨੂੰ ਨਵੇਂ ਸਟੇਸ਼ਨ ਅਲਾਟ ਕਰਨ ਸਮੇਤ ਵਾਧੂ ਸਟੇਸ਼ਨਾਂ ਦਾ ਕਾਰਜਭਾਰ ਸੌਂਪਿਆ ਗਿਆ ਸੀ ਪਰ ਹੁਣ ਅਚਾਨਕ 8 ’ਚੋਂ 4 ਸਕੱਤਰਾਂ ਨੂੰ ਨਵੇਂ ਸਟੇਸ਼ਨ ਸੰਭਾਲਣ ਤੋਂ ਪਹਿਲਾਂ ਹੀ ਵਿਭਾਗ ਨੇ ਇਕ ਨਵੇਂ ਹੁਕਮ ਜਾਰੀ ਕਰ ਕੇ ਉਕਤ ਸਟੇਸ਼ਨਾਂ ਦਾ ਕਾਰਜਭਾਰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਉੱਪ ਮੁੱਖ ਮੰਤਰੀ ਸੋਨੀ ਨੇ ‘ਬਸੇਰਾ’ ਯੋਜਨਾ ਤਹਿਤ ਜ਼ਮੀਨਾਂ ਦੇ ਮਾਲਕਾਨਾ ਹੱਕ ਅਤੇ ਦਸਤਾਵੇਜ਼ ਸੌਂਪੇ
ਕਿਨ੍ਹਾਂ ਅਧਿਕਾਰੀਆਂ ਨੂੰ ਲੱਗਾ ਝਟਕਾ
1. ਗੁਰਮਤਪਾਲ ਸਿੰਘ ਦਾ ਮੰਡੀ ਅਧਿਕਾਰੀ ਵਾਧੂ ਚਾਰਜ
ਡਿਪਟੀ ਜ਼ਿਲਾ ਮੰਡੀ ਅਧਿਕਾਰੀ ਲੁਧਿਆਣਾ ਤੇ ਸਕੱਤਰ ਕਮੇਟੀ ਸਿੱਧਵਾਂ ਬੇਟ ਦਾ ਵਾਪਸ ਲਿਆ
2. ਟੇਕ ਬਹਾਦਰ ਸਿੰਘ ਲੁਧਿਆਣਾ ਵਾਧੂ ਚਾਰਜ, ਵਾਧੂ ਚਾਰਜ ਆਦਮਪੁਰ
ਸਕੱਤਰ ਮਾਰਕੀਟ ਕਮੇਟੀ ਦੋਰਾਹਾ, ਮੁੱਲਾਂਪੁਰ ਚਾਰਜ ਵਾਪਸ ਲਿਆ
3. ਯੁੱਧਵੀਰ ਕੁਮਾਰ ਤੋਂ ਆਦਮਪੁਰ, ਬਰੇਟਾ ਸਕੱਤਰ ਮਾਰਕੀਟ ਕਮੇਟੀ
4. ਰਸਵੀਰ ਸਿੰਘ ਮਲੌਦ ਵਾਧੂ ਚਾਰਜ ਮੁੱਲਾਂਪੁਰ ਦਾਖਾ
ਸਕੱਤਰ ਮਾਰਕੀਟ ਕਮੇਟੀ ਸਿੱਧਵਾਂ ਬੇਟ, ਸਿੱਧਵਾਂ ਬੇਟ ਚਾਰਜ ਵਾਪਸ ਲਿਆ
ਇਹ ਵੀ ਪੜ੍ਹੋ : ਰੇਤ ਮਾਈਨਿੰਗ ’ਚ ਸ਼ਾਮਲ ਕਾਂਗਰਸੀਆਂ ਦੇ ਨਾਂ ਉਜਾਗਰ ਕਰਨ ਕੈਪਟਨ : ਸ਼੍ਰੋਮਣੀ ਅਕਾਲੀ ਦਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ