CGC ਲਾਂਡਰਾਂ ਦੇ ਵਿਦਿਆਰਥੀਆਂ ਨੇ ਬੁਲਾਰਿਆਂ ਵੱਜੋਂ ਡਿਜ਼ਾਈਨ ਥਿੰਕਿੰਗ ਤੇ ਮਸ਼ੀਨ ਲਰਨਿੰਗ ਵਿਸ਼ਿਆਂ ''ਤੇ ਕੀਤੇ ਸੈਸ਼ਨ

Wednesday, Jun 15, 2022 - 01:23 PM (IST)

CGC ਲਾਂਡਰਾਂ ਦੇ ਵਿਦਿਆਰਥੀਆਂ ਨੇ ਬੁਲਾਰਿਆਂ ਵੱਜੋਂ ਡਿਜ਼ਾਈਨ ਥਿੰਕਿੰਗ ਤੇ ਮਸ਼ੀਨ ਲਰਨਿੰਗ ਵਿਸ਼ਿਆਂ ''ਤੇ ਕੀਤੇ ਸੈਸ਼ਨ

ਮੋਹਾਲੀ : ਸੀ. ਜੀ. ਸੀ. ਲਾਂਡਰਾਂ ਦੇ ਦੋ ਵਿਦਿਆਰਥੀ ਸਕਸ਼ਮ ਸਿੰਘ, ਬੀਟੈੱਕ ਸੀ. ਐੱਸ. ਈ. (ਸਾਲ ਤੀਜਾ) ਅਤੇ ਮਹਿਮਾ ਭਸੀਨ, ਬੀ. ਟੈੱਕ, ਸੀ. ਐੱਸ. ਈ. (ਸਾਲ ਚੌਥਾ) ਨੂੰ ਗੂਗਲ ਡਿਵੈਲਪਰ ਗਰੁੱਪ ਜਲੰਧਰ ਵੱਲੋਂ ਕਰਵਾਏ ਇੱਕ ਖੇਤਰੀ ਸਮਾਗਮ ‘ਗੂਗਲ ਆਈ. ਓ. ਐਕਸਟੈਂਡਿਡ’ ਵਿਖੇ ਬੁਲਾਰਿਆਂ ਵਜੋਂ ਸੱਦਾ ਪੱਤਰ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਉੱਘੇ ਮਾਹਰਾਂ ਸਣੇ 500 ਤੋਂ ਵੱਧ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀ ਸਕਸ਼ਮ ਨੇ 'ਡਿਜ਼ਾਇਨ ਥਿੰਕਿੰਗ' ’ਤੇ ਇੱਕ ਸੈਸ਼ਨ ਕੀਤਾ ਅਤੇ ਨਾਲ ਹੀ ਵਿਦਿਆਰਥਣ ਮਹਿਮਾ ਨੇ 'ਮਸ਼ੀਨ ਲਰਨਿੰਗ' ਵਿਸ਼ੇ 'ਤੇ ਸੈਸ਼ਨ ਕਰਵਾਇਆ। ਦੋਵੇਂ ਵਿਦਿਆਰਥੀ ਗੂਗਲ ਡਿਵੈਲਪਰ ਸਟੂਡੈਂਟਸ ਕਲੱਬ (ਜੀ. ਡੀ. ਐੱਸ. ਸੀ.) ਦਾ ਹਿੱਸਾ ਹਨ। ਜੀ. ਡੀ. ਐੱਸ. ਸੀ. ਗੂਗਲ ਵੱਲੋਂ ਸਥਾਪਿਤ ਕੀਤੇ ਖੇਤਰੀ ਪੱਧਰ ਦੇ ਇੱਕ ਕਾਲਜ ਆਧਾਰਿਤ ਕਮਿਊਨਿਟੀ ਗਰੁੱਪ ਹਨ, ਜੋ ਕਿ ਵਿਦਿਆਰਥੀਆਂ ਲਈ ਨਵੇਂ ਹੁਨਰ ਸਿੱਖਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਦੇ ਹਨ।

ਸੀ. ਜੀ. ਸੀ. ਲਾਂਡਰਾਂ ਵਿਖੇ ਗੂਗਲ ਵੱਲੋਂ ਸਾਲ 2018 ਨੂੰ ਇਸ ਸਮੂਹਿਕ ਗਰੁੱਪ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਗਰੁੱਪ ਵਿਦਿਆਰਥੀਆਂ ਨੂੰ ਕਲੱਬ ਦੀਆਂ ਗਤੀਵਿਧੀਆਂ ਜਿਵੇਂ ਕਿ ਹੈਂਡਜ਼ ਆਨ ਵਰਕਸ਼ਾਪਾਂ, ਤਕਨੀਕੀ ਗੱਲਬਾਤ (ਟੈੱਕ ਟਾੱਕ) ਆਦਿ ਰਾਹੀਂ ਸਿਧਾਂਤਕ ਤੌਰ 'ਤੇ ਸਿੱਖਣ ਦਾ ਅਭਿਆਸ ਕਰਨ ਲਈ ਵੀ ਮਦਦਗਾਰ ਸਾਬਿਤ ਹੋਇਆ ਹੈ। ਸੀ. ਜੀ. ਸੀ. ਲਾਂਡਰਾਂ ਵਿਖੇ ਜੀ. ਡੀ. ਐੱਸ. ਸੀ. ਮੋਹਰੀ ਸਕਸ਼ਮ ਨੂੰ ਸੀ. ਜੀ. ਸੀ. ਦੇ 100 ਤੋਂ ਵੱਧ ਬਿਨੈਕਾਰਾਂ ਵਿੱਚੋਂ ਇੱਕ ਚੋਣ ਪ੍ਰਕਿਰਿਆ ਰਾਹੀਂ ਗੂਗਲ ਵੱਲੋਂ ਵਿਦਿਆਰਥੀ ਲੀਡ (ਮੋਹਰੀ) ਦੇ ਤੌਰ 'ਤੇ ਚੁਣਿਆ ਗਿਆ ਸੀ।

ਉਸ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਸੀ. ਜੀ. ਸੀ. ਲਾਂਡਰਾਂ ਵਿਖੇ ਇਸ ਤਰ੍ਹਾਂ ਦੇ ਵਿਸ਼ਵੀ ਪ੍ਰੋਗਰਾਮਾਂ ਤੱਕ ਪਹੁੰਚ ਹੈ। ਇਸ ਕਲੱਬ ਦਾ ਹਿੱਸਾ ਹੋਣ ਦੇ ਨਾਤੇ ਮੈਨੂੰ ਅਤੇ ਮੇਰੇ ਜੂਨੀਅਰ ਕਲੱਬ ਦੇ ਮੈਂਬਰਾਂ ਨੂੰ ਸਾਫਟਵੇਅਰ ਡਿਵੈਲਪਮੈਂਟ, ਵੈੱਬ ਡਿਵੈਲਪਮੈਂਟ ਆਦਿ ਬਾਰੇ ਸਿੱਖਣ ਅਤੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਕੱਢਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਦਾ ਅਸੀਂ ਸਿਧਾਂਤਕ ਅਧਿਐਨ ਕਰਦੇ ਹਾਂ। ਸੀ. ਜੀ. ਸੀ. ਲਾਂਡਰਾਂ ਵਿੱਚ ਜੀ. ਡੀ. ਐੱਸ. ਸੀ. ਦੀ ਸਥਾਪਨਾ ਸਾਲ-2018 ਵਿੱਚ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਵਿਸ਼ਵੀ ਪੱਧਰ 'ਤੇ ਜੀ. ਡੀ. ਐੱਸ. ਸੀਜ਼. 106 ਦੇਸ਼ਾਂ ਵਿੱਚ ਮੌਜੂਦ ਹਨ।


author

Babita

Content Editor

Related News