ਕੋਰੋਨਾ ਖ਼ਿਲਾਫ਼ ਜੰਗ ’ਚ ਕੇਂਦਰ ਦਾ ਨਵਾਂ ਪਲਾਨ, 'ਯੰਗ ਵਾਰਿਅਰ' ਮੁਹਿੰਮ ਤਹਿਤ ਜੁੜਨਗੇ 50 ਲੱਖ ਨੌਜਵਾਨ
Friday, May 21, 2021 - 07:49 PM (IST)
ਲੁਧਿਆਣਾ (ਵਿੱਕੀ) : ਕੋਰੋਨਾ ਮਹਾਮਾਰੀ ਖ਼ਿਲਾਫ਼ ਕੇਂਦਰ ਸਰਕਾਰ ਨੇ ਇਕ ਨਵਾਂ ਪਲਾਨ ਤਿਆਰ ਕੀਤਾ ਹੈ, ਜਿਸ ਦੇ ਲਈ ਦੇਸ਼ ਦੇ ਨੌਜਵਾਨ ਵਰਗ ਨੂੰ ਅੱਗੇ ਲੈ ਕੇ ਆਵੇਗੀ। ਇਸੇ ਲੜੀ ਵਿਚ ਸਰਕਾਰ ਦੇ ਖੇਡ ਯੁਵਾ ਮੰਤਰਾਲਾ ਅਤੇ ਸਿੱਖਿਆ ਮੰਤਰਾਲਾ ਨੇ ਮੇਕ ਯੋਜਨਾ ਬਣਾਈ ਹੈ, ਜਿਸ ਦੇ ਅਧੀਨ ਦੇਸ਼ ਦੇ ਸਭ ਤੋਂ ਵੱਡੇ ਸਿੱਖਿਆ ਬੋਰਡ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਯੰਗ ਵਾਰਿਅਰ ਮੁਹਿੰਮ ਲਾਂਚ ਕੀਤੀ ਹੈ। ਸੀ. ਬੀ. ਐੱਸ. ਈ. ਨੇ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਯੂਨੀਸੇਫ ਦੇ ਨਾਲ ਮਿਲ ਕੇ ਯੰਗ ਵਾਰਿਅਰ ਮੁਹਿੰਮ ਲਾਂਚ ਕੀਤੀ ਹੈ। ਸੀ. ਬੀ. ਐੱਸ. ਈ. ਨੇ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਯੂਨੀਸੇਫ ਦੇ ਨਾਲ ਮਿਲ ਕੇ ਯੰਗ ਵਾਰਿਅਰ ਮੁਹਿੰਮ ਸ਼ੁਰੂ ਕੀਤੀ ਹੈ। ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਲਈ 50 ਲੱਖ ਨੌਜਵਾਨਾਂ ਨੂੰ ਦੇਸ਼ ਪੱਧਰੀ ਮੁਹਿੰਮ ਵਿਚ ਜੋੜਿਆ ਜਾਵੇਗਾ। ਸੀ. ਬੀ. ਐੱਸ. ਈ. ਨੇ ਸਕੂਲਾਂ ਦੇ ਮੁਖੀਆਂ ਨੂੰ ਇਹ ਮੁਹਿੰਮ ਵਿਚ ਨੌਜਵਾਨਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਤ ਕਰਨ ਦੀ ਬੇਨਤੀ ਕੀਤੀ ਹੈ। ਯੰਗ ਵਾਰਿਅਰ ਮੁਹਿੰਮ ਦਾ ਆਯੋਜਨ ਸੀ. ਬੀ. ਐੱਸ. ਈ., ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਯੁਵਾ ਯੂਨੀਸੇਫ ਅਤੇ 950 ਹਿੱਸੇਦਾਰਾਂ ਦੇ ਨਾਲ ਇਕ ਬਹੁਹਿੱਤਧਾਰੀ ਸੰਘ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। 10 ਤੋਂ 30 ਸਾਲ ਦੀ ਉਮਰ ਦੇ ਦਰਮਿਆਨ ਦਾ ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਇਸ ਮੁਹਿੰਮ ਵਿਚ ਸ਼ਾਮਲ ਹੋ ਸਕਦਾ ਹੈ। ਹਿੱਸੇਦਾਰ ਯੰਗ ਵਾਰਿਅਰ ਮੁਹਿੰਮ ’ਚ ਸ਼ਾਮਲ ਹੋ ਸਕਦੇ ਹਨ ਅਤੇ ਆਪਣੀ, ਆਪਣੇ ਪਰਿਵਾਰ, ਆਪਣੇ ਭਾਈਚਾਰਿਆਂ ਅਤੇ ਦੇਸ਼ ਦੀ ਸੁਰੱਖਿਆ ਕਰ ਸਕਦੇ ਹਨ।
ਇਹ ਵੀ ਪੜ੍ਹੋ : ਢੀਂਡਸਾ ਅਤੇ ਬ੍ਰਹਮਪੁਰਾ ਧੜਾ ਬਦਲੇਗਾ ਪੰਜਾਬ ਦੀ ਸਿਆਸਤ ਦੇ ਸਮੀਕਰਨ
ਕੀ ਹੈ ਇਹ ਮੁਹਿੰਮ
ਯੰਗ ਵਾਰਿਅਰ ਮੁਹਿੰਮ ਨਾਲ ਜੁੜਨ ਵਿਚ ਆਸਾਨ ਅਤੇ ਅਸਲ ਜੀਵਨ ਦੇ ਕੰਮਾਂ ਦੀ ਇਕ ਲੜੀ ਸ਼ਾਮਲ ਹੋਵੇਗੀ। ਇਨ੍ਹਾਂ ਕੰਮਾਂ ’ਚ ਸਿਹਤ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਉਹ ਉਤਸ਼ਾਹ ਦੇਣਾ, ਵੈਕਸੀਨ, ਰਜਿਸਟ੍ਰੇਸ਼ਨ, ਕੋਵਿਡ ਉਪਯੁਕਤ ਵਿਵਹਾਰ, ਮਿਥਕਾਂ ਨੂੰ ਖ਼ਤਮ ਕਰਨਾ ਆਦਿ ਸ਼ਾਮਲ ਹੈ। ਹਿੱਸੇਦਾਰੀ ਕਾਰਜਾਂ ਦੇ ਪੂਰਾ ਹੋਣ ’ਤੇ ਯੂਨੀਸੇਫ ਪ੍ਰਮਾਣ ਪੱਤਰ ਦੇ ਲਈ ਪਾਤਰ ਹੋਣਗੇ। ਯੰਗ ਵਾਰਿਅਰ ਮੁਹਿੰਮ ਦੇ ਮੁਖੀ ਸੁਨੇਹਿਆਂ ਅਤੇ ਹਾਂ-ਪੱਖੀ ਕਹਾਣੀਆਂ ਨੂੰ ਸੋਸ਼ਲ ਮੀਡੀਆ ’ਤੇ ਹਿੱਸੇਦਾਰਾਂ ਅਤੇ ਪ੍ਰਭਾਵਿਤਾਂ ਜ਼ਰੀਏ ਪ੍ਰਚਾਰਿਆ ਜਾਵੇਗਾ। ਸੀ. ਬੀ. ਐੱਸ. ਈ. ਨਾਲ ਸਬੰਧਤ ਸਕੂਲਾਂ ਦੇ ਯੋਗ ਵਿਦਿਆਰਥੀ ਅਤੇ ਅਧਿਆਪਕ ਯੰਗ ਵਾਰਿਅਰ ਮੁਹਿੰਮ ਵਿਚ ਹਿੱਸਾ ਲੈ ਸਕਦੇ ਹਨ।
ਇਹ ਵੀ ਪੜ੍ਹੋ : ਆਨਲਾਈਨ ਪੜ੍ਹਾਈ ਸਬੰਧੀ ਪੇਰੈਂਟਸ ਨੂੰ ਜਾਗਰੂਕ ਕਰੇਗੀ ਸਿੱਖਿਆ ਵਿਭਾਗ ਦੀ ਇਹ ਮੁਹਿੰਮ
ਮੁਹਿੰਮ ਵਿਚ ਕਿਵੇਂ ਲੈ ਸਕਦੇ ਹਨ ਹਿੱਸਾ
ਵਾਈਡਬਲਿਊਏ ਟਾਈਪ ਕਰੋ ਅਤੇ ਇਸ ਨੂੰ ਵਾਟਸਐਪ ’ਤੇ +9196504-14141 ’ਤੇ ਭੇਜੋ।
ਬਦਲ ਵਜੋਂ ਤੁਸੀਂ 08066019225 ’ਤੇ ਮਿਸਡ ਕਾਲ ਦੇ ਸਕਦੇ ਹੋ।
ਜੁੜਨ ਤੋਂ ਬਾਅਦ ਤੁਸੀਂ ਦਸ ਜਾਂ ਇਸ ਤੋਂ ਜ਼ਿਆਦਾ ਨੌਜਵਾਨਾਂ ਨੂੰ ਮੁਹਿੰਮ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਸਕਦੇ ਹੋ।
ਫਿਰ ਤੁਸੀਂ ਪੰਜ ਦੋਸਤਾਂ ਨੂੰ ਟੈਗ ਕਰਦੇ ਹੋਏ ਸੋਸ਼ਲ ਮੀਡੀਆ ’ਤੇ ‘ਮੈਂ ਇਕ#ਯੁਵਾਯੋਧਾਂ ਹੂੰ’ ਵਾਕਿਆ ਦੇ ਨਾਲ ਇਕ ਸੁਨੇਹਾ ਪੋਸਟ ਕਰ ਸਕਦੇ ਹੋ।
ਇਹ ਵੀ ਪੜ੍ਹੋ : ਬਠਿੰਡਾ ਏਮਜ਼ ਤੋਂ ਰਾਜਿੰਦਰਾ ਹਸਪਤਾਲ ਆਏ ਮੇਲ ਨਰਸਿਜ਼ ਦੀਆਂ ਮੰਗਾਂ ਨੇ ਕਰਾਈ ਤੌਬਾ, ਭੇਜੇ ਵਾਪਸ
ਸੀ. ਬੀ. ਐੱਸ. ਈ. ਵੱਲੋਂ ਇਹ ਚੰਗੀ ਪਹਿਲ ਕੀਤੀ ਗਈ ਹੈ। ਕੋਰੋਨਾ ਨੂੰ ਖਤਮ ਕਰਨ ਲਈ ਆਮ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਅਜਿਹੀ ਬੀਮਾਰੀ ਹੈ ਜਿਸ ਨੂੰ ਦਵਾ ਤੋਂ ਜ਼ਿਆਦਾ ਸਾਵਧਾਨੀ ਰੱਖਦੇ ਹੋਏ ਖ਼ਤਮ ਕੀਤਾ ਜਾ ਸਕਦਾ ਹੈ। ਸਾਰੇ ਲੋਕ ਚਾਹੁੰਦੇ ਹਨ ਕਿ ਇਹ ਬੀਮਾਰੀ ਜਲਦ ਤੋਂ ਜਲਦ ਖਤਮ ਹੋਵੇ, ਇਸ ਲਈ ਸਾਰਿਆਂ ਦਾ ਯੋਗਦਾਨ ਇਸ ਦੇ ਲਈ ਜ਼ਰੂਰੀ ਹੈ ਅਤੇ ਇਹ ਉਦੋਂ ਹੀ ਸੰਭਵ ਹੈ, ਜਦੋਂ ਲੋਕ ਇਸ ਸਬੰਧੀ ਜਾਗਰੂਕ ਹੋਣਗੇ। ਸੀ. ਬੀ. ਐੱਸ. ਈ. ਦੇ ਇਸ ਕਦਮ ਨਾਲ ਲੋਕਾਂ ਵਿਚ ਜਾਗਰੂਕਤਾ ਵਧੇਗੀ ਅਤੇ ਉਹ ਹੋਰ ਸਖ਼ਤੀ ਨਾਲ ਨਿਯਮਾਂ ਦਾ ਪਾਲਣ ਕਰਨਗੇ।- ਨੰਦ ਕੁਮਾਰ ਜੈਨ, ਪ੍ਰੈਜ਼ੀਡੈਂਟ ਆਤਮ ਦੇਵਕੀ ਨਿਕੇਤਨ ਸਕੂਲ
ਇਹ ਵੀ ਪੜ੍ਹੋ : ਆਫ ਦਿ ਰਿਕਾਰਡ : ਕੋਰੋਨਾ ਸਬੰਧੀ ਟੀਕਾਕਰਨ ਨੂੰ ਲੈ ਕੇ ਪੰਜਾਬ ਤੋਂ ਅੱਗੇ ਨਿਕਲਿਆ ਹਰਿਆਣਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ