ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਕੇਂਦਰੀ ਟੀਮ 3 ਦਿਨਾਂ ਦੌਰੇ ਦੌਰਾਨ ਲਵੇਗੀ ਸਾਰਾ ਜਾਇਜ਼ਾ

Tuesday, Aug 08, 2023 - 01:36 PM (IST)

ਚੰਡੀਗੜ੍ਹ : ਪੰਜਾਬ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਐਕਸ਼ਨ 'ਚ ਆ ਗਈ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਟੀਮ ਪੰਜਾਬ ਲਈ ਰਵਾਨਾ ਹੋ ਗਈ ਹੈ, ਜੋ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ 3 ਦਿਨਾਂ ਦਾ ਦੌਰਾ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਵੱਲੋਂ ਮੋਹਾਲੀ, ਪਟਿਆਲਾ, ਸੰਗਰੂਰ, ਰੂਪਨਗਰ ਤੇ ਜਲੰਧਰ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਆਨਰ ਕਿਲਿੰਗ ਮਾਮਲਾ : ਸੰਦੀਪ ਕੌਰ ਦੀ ਪੋਸਟਮਾਰਟਮ ਰਿਪੋਰਟ 'ਚ ਅਹਿਮ ਖ਼ੁਲਾਸਾ, ਆਰ-ਪਾਰ ਹੋਈਆਂ ਸੀ ਗੋਲੀਆਂ

ਇਸ 7 ਮੈਂਬਰੀ ਕਮੇਟੀ 'ਚ ਕੇਂਦਰੀ ਗ੍ਰਹਿ ਮੰਤਰਾਲੇ, ਖੇਤੀ ਮੰਤਰਾਲਾ, ਕੌਮੀ ਆਫ਼ਤ ਪ੍ਰਬੰਧਨ ਅਥਾਰਟੀ, ਪੰਚਾਇਤ ਤੇ ਵਿਕਾਸ ਮੰਤਰਾਲੇ, ਕੇਂਦਰੀ ਜਲ ਕਮਿਸ਼ਨ, ਵਿੱਤ ਵਿਭਾਗ ਤੋਂ ਇਲਾਵਾ ਸੜਕ ਮੰਤਰਾਲੇ ਦੇ ਉੱਚ ਅਧਿਕਾਰੀ ਸ਼ਾਮਲ ਹਨ। ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਹ ਕਮੇਟੀ ਆਪਣਾ ਦੌਰਾ ਘੱਗਰ ਨਾਲ ਲੱਗਦੇ ਜ਼ਿਲ੍ਹਾ ਮੋਹਾਲੀ, ਪਟਿਆਲਾ ਤੇ ਸੰਗਰੂਰ ਦੇ ਪਿੰਡਾਂ ਤੋਂ ਸ਼ੁਰੂ ਕਰੇਗੀ।

ਇਹ ਵੀ ਪੜ੍ਹੋ : ਭਰਤ ਇੰਦਰ ਸਿੰਘ ਚਾਹਲ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਜਾਰੀ ਕੀਤਾ ਲੁੱਕ ਆਊਟ ਨੋਟਿਸ

ਬੁੱਧਵਾਰ ਨੂੰ ਕੇਂਦਰੀ ਟੀਮ ਸਤਲੁਜ ਦੀ ਮਾਰ ਵਾਲੇ ਜ਼ਿਲ੍ਹਾ ਰੋਪੜ ਤੇ ਜਲੰਧਰ ਦੇ ਉਨ੍ਹਾਂ ਪਿੰਡਾਂ ਦਾ ਦੌਰਾ ਕਰੇਗੀ, ਜਿੱਥੇ ਸਤਲੁਜ ਨੇ ਭਾਰੀ ਤਬਾਹੀ ਕੀਤੀ ਹੈ। ਤੀਜੇ ਦਿਨ ਕੇਂਦਰੀ ਟੀਮ ਚੰਡੀਗੜ੍ਹ ਵਿਖੇ ਹੋਵੇਗੀ, ਜਿੱਥੇ ਸੂਬਾ ਸਰਕਾਰ ਆਪਣਾ ਪੱਖ ਕੇਂਦਰ ਅੱਗੇ ਰੱਖੇਗੀ। ਦੱਸਣਯੋਗ ਹੈ ਕਿ ਪੰਜਾਬ 'ਚ ਜੁਲਾਈ ਮਹੀਨੇ ਦੌਰਾਨ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਇਸ ਕਾਰਨ ਸੂਬੇ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਅਜੇ ਤੱਕ ਵੀ ਘੱਗਰ ਤੇ ਸਤਲੁਜ ਦੀ ਮਾਰ ਤੋਂ ਸੈਂਕੜੇ ਪਿੰਡ ਉੱਭਰ ਨਹੀਂ ਸਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News