ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਮੁੜ ਵਿਵਾਦਾਂ 'ਚ ,ਅਣਜਾਣ ਵਿਅਕਤੀਆਂ ਨੇ ਜੇਲ੍ਹ ਅੰਦਰ ਸੁੱਟਿਆ ਇਹ ਸਾਮਾਨ

Saturday, Sep 19, 2020 - 02:11 AM (IST)

ਫਿਰੋਜ਼ਪੁਰ (ਕੁਮਾਰ): ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਚੈਕਿੰਗ ਦੌਰਾਨ ਸਹਾਇਕ ਸੁਪਰਡੈਂਟ ਸੁਖਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ 2 ਰੈੱਡ.ਮੀ. (ਐੱਮ.ਆਈ.ਕੰਪਨੀ) ਦੇ ਟਚ ਸਕ੍ਰੀਨ ਮੋਬਾਇਲ ਫੋਨ, 2 ਹੈੱਡਫੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਸ਼ਰਮਨਾਕ: 6 ਸਾਲਾ ਬਾਲੜੀ ਦੇ ਜਬਰੀ ਕੱਪੜੇ ਉਤਾਰ ਰਿਹਾ ਸੀ ਵਿਅਕਤੀ, ਵੇਖ ਮਾਂ ਦੇ ਉੱਡੇ ਹੋਸ਼

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐੱਸ.ਆਈ. ਦਲੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਫਿਰੋਜ਼ਪੁਰ ਵਲੋਂ ਪੁਲਸ ਨੂੰ ਭੇਜੀ ਗਈ ਲਿਖ਼ਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਸਹਾਇਕ ਸੁਪਰਡੈਂਟ ਸੁਖਵੰਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀ ਜਦੋਂ ਜੇਲ੍ਹ 'ਚ ਚੈਕਿੰਗ ਕਰ ਰਹੇ ਸਨ ਤਾਂ ਬਾਹਰ ਤੋਂ ਸੁੱਟਿਆ ਗਿਆ ਇਕ ਟੇਪ 'ਚ ਲਪੇਟਿਆ ਹੋਇਆ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹ ਕੇ ਦੇਖਣ 'ਤੇ ਉਸ 'ਚੋਂ 2 ਮੋਬਾਇਲ ਟਚ ਫੋਨ, 2 ਹੈਡਫੋਨ ਅਤੇ 2 ਡਾਟਾ ਕੇਬਲ ਬਰਾਮਦ ਹੋਈਆਂ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਸ ਬਰਾਮਦਗੀ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ 'ਚ ਅਣਜਾਣ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਹ ਮੋਬਾਇਲ ਫੋਨ ਅਤੇ ਹੋਰ ਸਾਮਾਨ ਕਿਸੇ ਵਿਅਕਤੀ ਵਲੋਂ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਸੀ। ਉਸ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਰਾਧਾ ਸੁਆਮੀ ਡੇਰਾ ਬਿਆਸ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ


Shyna

Content Editor

Related News