ਕੇਂਦਰੀ ਜੇਲ੍ਹ ’ਚ ਸੁੱਟੇ ਪੈਕਟਾਾਂ ’ਚੋਂ 3 ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ
Saturday, Mar 09, 2024 - 04:09 PM (IST)
ਫਿਰੋਜ਼ਪੁਰ (ਖੁੱਲਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਥਰੋ ਕੀਤੇ ਪੈਕਟਾਂ ’ਚੋਂ 3 ਮੋਬਾਇਲ ਫੋਨ, 73 ਪੁੜੀਆਂ ਤੰਬਾਕੂ (ਜਰਦਾ), 2 ਸਿਗਰਟਾਂ ਦੀਆਂ ਡੱਬੀਆਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ 42/52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਹੋਇਆ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 2311, 7392, 7396 ਰਾਹੀਂ ਸੁਖਜਿੰਦਰ ਸਿੰਘ, ਰਿਸ਼ਵਪਾਲ ਗੋਇਲ, ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਮਿਤੀ 8 ਮਾਰਚ 2024 ਨੂੰ ਉਹ ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰ ਬੈਰਕ ਨੰਬਰ 6 ਦੇ ਪਿਛਲੇ ਪਾਸੇ ਬਣੀ ਹੋਈ ਖਾਲੀ ਜਗ੍ਹਾ ਤੋਂ 2 ਸੁੱਟੇ ਪੀਲੇ ਰੰਗ ਦੀ ਟੇਪ ਵਿਚ ਲਪੇਟੇ ਹੋਏ ਬਰਾਮਦ ਹੋਏ, ਜਿਨ੍ਹਾਂ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਨ੍ਹਾਂ ਵਿਚੋਂ 73 ਪੂੜੀਆਂ ਤੰਬਾਕੂ (ਜਰਦਾ), 2 ਸਿਗਰਟਾਂ ਦੀਆਂ ਡੱਬੀਆਂ ਬਰਾਮਦ ਹੋਈਆਂ।
ਇਸ ਤੋਂ ਬਾਅਦ ਬੈਰਕ ਨੰਬਰ 3 ਦੀ ਅਚਾਨਕ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ 2 ਮੋਬਾਇਲ ਫੋਨ ਕੀਪੈਡ ਸੈਮਸੰਗ, ਨੋਕੀਆ ਸਮੇਤ ਬੈਟਰੀਆਂ ਤੇ ਸਿੰਮ ਕਾਰਡ ਲਵਾਰਿਸ ਬਰਾਮਦ ਹੋਏ। ਮਿਤੀ 7 ਮਾਰਚ 2024 ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਬਲਾਕ ਨੰਬਰ 1 ਦੀ ਤਲਾਸ਼ੀ ਦੌਰਾਨ ਬੈਰਕ ਦੇ ਪਿਛਲੇ ਪਾਸਿਓਂ 1 ਮੋਬਾਇਲ ਫੋਨ ਕੀਪੈਡ ਨੋਕੀਆ ਸਮੇਤ ਬੈਟਰੀ ਤੇ ਬਿਨ੍ਹਾ ਸਿੰਮ ਕਾਰਡ ਲਵਾਰਿਸ ਬਰਾਮਦ ਹੋਇਆ। ਜਾਂਚਕਰਤਾ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।