ਕੇਂਦਰ ਸਰਕਾਰ ਦਾ ਵੱਡਾ ਕਦਮ, ਪੰਜਾਬ ਦੇ ਵਿਦਿਆਰਥੀਆਂ ਲਈ ਜਾਰੀ ਕੀਤੇ ਵਿਸ਼ੇਸ਼ ਹੁਕਮ
Tuesday, Dec 03, 2024 - 12:01 PM (IST)
ਲੁਧਿਆਣਾ (ਵਿੱਕੀ) : ਭਾਰਤ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ-2020 ਤਹਿਤ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਹਿ-ਪਾਠਕ੍ਰਮ ਰਿਕਾਰਡਾਂ ਨੂੰ ਡਿਜੀਟਲ ਰੂਪ ’ਚ ਸੁਰੱਖਿਅਤ ਰੱਖਣ ਲਈ ‘ਅਪਾਰ ਆਈ. ਡੀ.’ (ਆਟੋਮੇਟਿਡ ਪਰਮਾਨੈਂਟ ਅਕਾਦਮਿਕ ਰਜਿਸਟਰੀ) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ, ਹਰ ਵਿਦਿਆਰਥੀ ਨੂੰ 12 ਅੰਕਾਂ ਦਾ ਇਕ ਵਿਲੱਖਣ ਆਈ. ਡੀ. ਨੰਬਰ ਦਿੱਤਾ ਜਾਵੇਗਾ, ਜੋ ਕਿ ਡਿਜੀਲੌਕਰ ਨਾਲ ਲਿੰਕ ਹੋਵੇਗਾ। ਇਹ ਕਦਮ ਵਿਦਿਆਰਥੀਆਂ ਦੀ ਸਿੱਖਿਆ ਨੂੰ ਡਿਜੀਟਲ ਤੌਰ ’ਤੇ ਸੰਭਾਲਣ ਅਤੇ ਸੁਚਾਰੂ ਬਣਾਉਣ ਦੀ ਦਿਸ਼ਾ ’ਚ ਇਕ ਵੱਡਾ ਬਦਲਾਅ ਸਾਬਤ ਹੋਵੇਗਾ। ਇਸੇ ਲੜੀ ਤਹਿਤ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ, ਪੰਜਾਬ ਨੇ ਇਕ ਪੱਤਰ ਜਾਰੀ ਕਰਕੇ ਹਦਾਇਤ ਜਾਰੀ ਕੀਤੀ ਹੈ ਕਿ ਸਾਰੇ ਸਕੂਲ ਮੁਖੀ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਹਿਮਤੀ ਪੱਤਰ ਲੈ ਕੇ ਯੂ-ਡਾਈਸ ਪਲੱਸ ਪੋਰਟਲ ’ਤੇ ਵਿਦਿਆਰਥੀਆਂ ਦੀ ‘ਆਪਾਰ ਆਈ. ਡੀ.’ ਬਣਾਉਣਾ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਵਾਪਸ ਲਿਆ
ਇਸ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਲਈ 31 ਦਸੰਬਰ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਇਸ ਪ੍ਰਕਿਰਿਆ ਤਹਿਤ ਸਕੂਲਾਂ ’ਚ ਵਿਦਿਆਰਥੀਆਂ ਦੀਆਂ ਤਸਵੀਰਾਂ, ਬਾਇਓਮੈਟ੍ਰਿਕਸ ਅਤੇ ਹੋਰ ਵੇਰਵੇ ਦਰਜ ਕੀਤੇ ਜਾਣਗੇ, ਜੋ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਗੁਪਤ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਘਰੋਂ ਨਿਕਲਣ ਤੋਂ ਪਹਿਲਾਂ ਹੋ ਜਾਓ ਅਲਰਟ
‘ਇਕ ਰਾਸ਼ਟਰ, ਇਕ ਵਿਦਿਆਰਥੀ’ ਦਾ ਹਿੱਸਾ
ਅਪਾਰ ਆਈ.ਡੀ. ਯੋਜਨਾ ਨੂੰ ‘ਇਕ ਰਾਸ਼ਟਰ, ਇਕ ਵਿਦਿਆਰਥੀ’ ਦੇ ਹਿੱਸੇ ਵਜੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਡਿਜੀਟਲ ਆਈ. ਡੀ. ਕਾਰਡ ’ਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੀ ਜਾਣਕਾਰੀ ਡਿਜੀਟਲ ਤੌਰ ’ਤੇ ਸੁਰੱਖਿਅਤ ਹੋਵੇਗੀ। ਇਸ ’ਚ ਮਾਰਕਸ਼ੀਟ, ਚਰਿੱਤਰ ਸਰਟੀਫਿਕੇਟ, ਸਕੂਲ ਤਬਾਦਲਾ ਸਰਟੀਫਿਕੇਟ ਅਤੇ ਸਹਿ-ਪਾਠਕ੍ਰਮ ਸਰਟੀਫਿਕੇਟ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ!
ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਹ ਲਾਭ ਮਿਲਣਗੇ
* ਦਸਤਾਵੇਜ਼ਾਂ ਦੀ ਸੁਰੱਖਿਆ : ਸਾਰੇ ਵਿਦਿਅਕ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ’ਚ ਸੁਰੱਖਿਅਤ ਕੀਤਾ ਜਾਵੇਗਾ।
* ਹਾਇਰ ਸਟੱਡੀਜ਼ ’ਚ ਮਦਦ : ਉੱਚ ਸਿੱਖਿਆ ਦੇ ਫਾਰਮ ਭਰਦੇ ਸਮੇਂ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਦੀ ਕੋਈ ਲੋੜ ਨਹੀਂ।
* ਦਾਖਲਾ ਪ੍ਰਕਿਰਿਆ ’ਚ ਆਸਾਨੀ : ਇਕ ਸਕੂਲ ਤੋਂ ਦੂਜੇ ਸਕੂਲ ’ਚ ਤਬਾਦਲੇ ਦੀ ਪ੍ਰਕਿਰਿਆ ਆਸਾਨ ਹੋ ਜਾਵੇਗੀ।
* ਸੀ. ਬੀ. ਐੱਸ. ਕ੍ਰੈਡਿਟ ਸਕੋਰ : ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕ੍ਰੈਡਿਟ ਸਕੋਰ ਦਾ ਲਾਭ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ ਕਾਲਜ ਰਹਿਣਗੇ ਬੰਦ
ਲੋੜੀਂਦੇ ਦਸਤਾਵੇਜ਼
* ਯੂ. ਡੀ. ਆਈ. ਐੱਸ. ਈ. ਅਤੇ ਵਿਦਿਆਰਥੀ ਨਿੱਜੀ ਸਿੱਖਿਆ ਨੰਬਰ
* ਵਿਦਿਆਰਥੀ ਦਾ ਨਾਮ, ਜਨਮ ਮਿਤੀ ਅਤੇ ਲਿੰਗ
* ਮਾਪਿਆਂ ਦਾ ਨਾਮ ਅਤੇ ਮੋਬਾਈਲ ਨੰਬਰ
* ਆਧਾਰ ਕਾਰਡ ਨੰਬਰ
ਇਹ ਵੀ ਪੜ੍ਹੋ : ਨਵੰਬਰ ਰਿਹਾ ਗਰਮ ਦਸੰਬਰ 'ਚ ਟੁੱਟ ਸਕਦੇ ਨੇ ਰਿਕਾਰਡ, ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e