ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

Saturday, Dec 06, 2025 - 04:42 PM (IST)

ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ

ਜੈਤੋ (ਰਘੂਨੰਦਨ ਪਰਾਸ਼ਰ) : ਉਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਸ਼ਨੀਵਾਰ ਨੂੰ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਰੇਲਵੇ ਨੇ ਲੰਮੇ ਸਮੇਂ ਤੋਂ ਲਟਕਦੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਮਾਰਗ ’ਤੇ ਕੰਮ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ “ਡੀਫ੍ਰੀਜ਼” ਕਰਨ ਦੇ ਨਿਰਦੇਸ਼ ਦਿੱਤੇ ਹਨ। ਪਹਿਲਾਂ ਇਹ ਪ੍ਰੋਜੈਕਟ ਜ਼ਮੀਨ ਹਾਸਲ ਕਰਨ ਵਿਚ ਰੁਕਾਵਟਾਂ ਅਤੇ ਸਥਾਨਕ ਪੱਧਰ ਦੀਆਂ ਰਾਜਨੀਤਿਕ ਗੁੰਝਲਾਂ ਕਾਰਨ “ਫ੍ਰੀਜ਼” ਸ਼੍ਰੇਣੀ ਵਿਚ ਪਾ ਦਿੱਤਾ ਗਿਆ ਸੀ। ਰੇਲਵੇ ਦੀ ਭਾਸ਼ਾ ਵਿਚ ਕਿਸੇ ਪ੍ਰੋਜੈਕਟ ਨੂੰ “ਫ੍ਰੋਜ਼ਨ” ਕਰਨ ਦਾ ਮਤਲਬ ਹੈ ਉਸ ਨੂੰ ਠੰਡੇ ਬਸਤੇ ਵਿਚ ਪਾ ਦੇਣਾ, ਕਿਉਂਕਿ ਵੱਖ-ਵੱਖ ਕਾਰਨਾਂ ਕਰਕੇ ਅੱਗੇ ਵਧਣਾ ਸੰਭਵ ਨਹੀਂ ਰਹਿੰਦਾ। “ਡੀਫ੍ਰੀਜ਼” ਕਰਨ ਦਾ ਮਤਲਬ ਹੈ ਪ੍ਰੋਜੈਕਟ ਨੂੰ ਮੁੜ ਜੀਵੰਤ ਕਰਨਾ—ਸਾਰੀਆਂ ਰੁਕਾਵਟਾਂ ਦੂਰ ਕਰਨ ਤੋਂ ਬਾਅਦ ਕੰਮ ਫਿਰ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ

PunjabKesari

ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਰੇਲਵੇ ਪ੍ਰੋਜੈਕਟਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ। ਮੈਂ ਵੀ ਨਿਰੰਤਰ ਨਵੇਂ ਪ੍ਰੋਜੈਕਟ ਸ਼ੁਰੂ ਕਰਨ, ਲਟਕਦੇ ਪ੍ਰੋਜੈਕਟ ਪੂਰੇ ਕਰਨ ਅਤੇ ਅਚਾਨਕ ਕਾਰਨਾਂ ਕਰਕੇ ਬੰਦ ਹੋਏ ਪ੍ਰੋਜੈਕਟਾਂ ਨੂੰ ਮੁੜ ਜੀਵੰਤ ਕਰਨ ਵਿਚ ਲੱਗਾ ਹੋਇਆ ਹਾਂ। ਮੋਹਾਲੀ-ਰਾਜਪੁਰਾ, ਫਿਰੋਜ਼ਪੁਰ-ਪੱਟੀ ਅਤੇ ਹੁਣ ਕਾਦੀਆਂ-ਬਿਆਸ—ਮੈਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਇਹ ਲਾਈਨ ਕਿੰਨੀ ਮਹੱਤਵਪੂਰਨ ਹੈ। ਇਸੇ ਲਈ ਮੈਂ ਅਧਿਕਾਰੀਆਂ ਨੂੰ ਸਾਰੀਆਂ ਰੁਕਾਵਟਾਂ ਦੂਰ ਕਰਕੇ ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਨਵੀਂ ਰੇਲ ਲਾਈਨ ਖੇਤਰ ਦੀ “ਇਸਪਾਤ ਨਗਰੀ” ਕਹੇ ਜਾਂਦੇ ਬਟਾਲਾ ਦੀਆਂ ਸੰਘਰਸ਼ ਕਰ ਰਹੀਆਂ ਉਦਯੋਗਿਕ ਇਕਾਈਆਂ ਨੂੰ ਵੱਡਾ ਹੁਲਾਰਾ ਦੇਵੇਗੀ। ਉੱਤਰੀ ਰੇਲਵੇ ਦੇ ਮੁੱਖ ਪ੍ਰਸ਼ਾਸਕੀ ਅਫ਼ਸਰ (ਨਿਰਮਾਣ) ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ “ਰੇਲਵੇ ਬੋਰਡ ਦੀ ਇੱਛਾ ਹੈ ਕਿ ਕਾਦੀਆਂ-ਬਿਆਸ ਲਾਈਨ ਨੂੰ ਡੀਫ੍ਰੀਜ਼ ਕੀਤਾ ਜਾਵੇ ਅਤੇ ਵਿਸਤ੍ਰਿਤ ਅਨੁਮਾਨ ਜਲਦੀ ਮੁੜ ਜਮ੍ਹਾਂ ਕਰਵਾ ਕੇ ਮਨਜ਼ੂਰ ਕਰਵਾਇਆ ਜਾਵੇ ਤਾਂ ਜੋ ਨਿਰਮਾਣ ਕਾਰਜ ਸ਼ੁਰੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਏ ਚਾਚੇ ਨੇ ਭਤੀਜੇ ਦੇ ਮੱਥੇ 'ਚ ਮਾਰੀ ਗੋਲੀ, ਫਿਰ ਮਰੇ ਪਏ ਉਪਰੋਂ ਲੰਘਾਈ ਗੱਡੀ

ਇਸ ਪ੍ਰੋਜੈਕਟ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸ ਨੂੰ ਸਭ ਤੋਂ ਪਹਿਲਾਂ 1929 ਵਿਚ ਬ੍ਰਿਟਿਸ਼ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਅਤੇ ਨੌਰਥ-ਵੈਸਟਰਨ ਰੇਲਵੇ ਨੇ ਕੰਮ ਸ਼ੁਰੂ ਕੀਤਾ ਸੀ। 1932 ਤੱਕ ਲਗਭਗ ਇਕ-ਤਿਹਾਈ ਕੰਮ ਪੂਰਾ ਹੋ ਚੁੱਕਾ ਸੀ ਪਰ ਅਚਾਨਕ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ ਸੀ। ਰੇਲਵੇ ਨੇ ਇਸ ਨੂੰ “ਸਮਾਜਿਕ ਤੌਰ ’ਤੇ ਇੱਛਤ ਪ੍ਰੋਜੈਕਟ” ਦਾ ਦਰਜਾ ਦਿੱਤਾ ਅਤੇ 2010 ਦੇ ਰੇਲ ਬਜਟ ਵਿਚ ਸ਼ਾਮਲ ਕੀਤਾ ਸੀ ਪਰ ਯੋਜਨਾ ਆਯੋਗ ਵੱਲੋਂ ਚੁੱਕੀਆਂ ਵਿੱਤੀ ਚਿੰਤਾਵਾਂ ਕਾਰਨ ਕੰਮ ਇਕ ਵਾਰ ਫਿਰ ਰੁਕ ਗਿਆ ਸੀ। “ਸਮਾਜਿਕ ਤੌਰ ’ਤੇ ਇੱਛਤ ਪ੍ਰੋਜੈਕਟਾਂ” ਦੀ ਸ਼੍ਰੇਣੀ ਵਿਚ ਰੇਲਵੇ ਸਮਾਵੇਸ਼ੀ ਵਿਕਾਸ ’ਤੇ ਧਿਆਨ ਦਿੰਦਾ ਹੈ, ਜਿਸ ਵਿਚ ਮਾਲੀਆ ਨਾ ਪੈਦਾ ਕਰਨ ਵਾਲੀਆਂ ਪ੍ਰੋਜੈਕਟਾਂ ਦੇ ਬਾਵਜੂਦ ਸਸਤੀਆਂ ਅਤੇ ਪਹੁੰਚਯੋਗ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬੀਆਂ ਵੱਲ ਤੇਜ਼ੀ ਨਾਲ ਵੱਧ ਰਿਹਾ ਖ਼ਤਰਾ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

 

 


author

Gurminder Singh

Content Editor

Related News