ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ 3 ਏਕੜ ਖੜ੍ਹੀ ਕਣਕ ’ਤੇ ਚਲਾਇਆ ਟਰੈਕਟਰ

Wednesday, Feb 24, 2021 - 06:06 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਜਦਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਅੱਜ ਇਸੇ ਤਰ੍ਹਾਂ ਵਿਰੋਧ ਕਰਦਿਆਂ ਇਕ ਕਿਸਾਨ ਨੇ ਆਪਣੀ ਖੜ੍ਹੀ ਕਣਕ ਦੀ ਫ਼ਸਲ  ਵਹਾ ਦਿੱਤੀ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਪੱਕੀ ਟਿੱਬੀ ਦੇ ਕਿਸਾਨ ਮਹਿਮਾ ਸਿੰਘ ਨੇ ਕੇਂਦਰ ਸਰਕਾਰ ਅਗੇ ਰੋਸ ਪ੍ਰਗਟ ਕਰਦਿਆਂ 6 ਏਕੜ ਕਣਕ ਦੀ ਖੜ੍ਹੀ ਫਸਲ ’ਚੋਂ 3 ਏਕੜ ਫਸਲ ’ਤੇ ਟਰੈਕਟਰ ਚਲਾ ਦਿੱਤਾ। ਇਹ ਫਸਲ ਜੋ ਇਕ ਮਹੀਨੇ ਵਿਚ ਪੱਕ ਕੇ ਤਿਆਰ ਹੋ ਜਾਣੀ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਹੋਣਗੇ ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ : ਬੀਬੀ ਜਗੀਰ ਕੌਰ

PunjabKesari

ਇਸ ਸਬੰਧੀ ਕਿਸਾਨ ਨੇ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਹਨ। ਪਰ ਸਰਕਾਰ ਨੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਉਹ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਹਨ ਅਤੇ ਜਿਸ ਤਰ੍ਹਾਂ ਦਾ ਫੈਸਲਾ ਅੱਗੇ ਜਥੇਬੰਦੀਆ ਲੈਣਗੀਆਂ ਉਹ ਡਟ ਕੇ ਪਹਿਰਾ ਦੇਣਗੇ।

ਇਹ ਵੀ ਪੜ੍ਹੋ:  ਫ਼ਿਰ ਤੋਂ ਵਧਣ ਲੱਗਾ ਕੋਰੋਨਾ, ਲੋਕ ਬੇਪ੍ਰਵਾਹ, ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਸ਼ਰੇਆਮ ਉੱਡ ਰਹੀਆਂ ਧੱਜੀਆਂ

ਜ਼ਿਕਰਯੋਗ ਹੈ ਕਿ 26 ਨਵੰਬਰ ਤੋਂ  ਕਿਸਾਨਾਂ ਨੇ ਦਿੱਲੀ ਸਰਹੱਦਾਂ ਵੱਲ ਚਾਲੇ ਪਾਏ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਲਗਾਤਾਰ ਟਿਕਰੀ, ਸਿੰਘੂ ਤੇ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਜਾਰੀ ਹਨ। ਸਰਕਾਰ ਨਾਲ ਹੋਈ 11ਦੌਰ ਦੀ ਗੱਲਬਾਤ ’ਚ ਵੀ ਕੋਈ ਹੱਲ ਨਾ ਨਿਕਲ ਸਕਿਆ।

ਇਹ ਵੀ ਪੜ੍ਹੋ:  ਸ਼ਰਾਰਤੀ ਅਨਸਰਾਂ ਨੇ ਟਾਂਡਾ ਉੜਮੁੜ 'ਚ ਗੁਰੂ ਰਵਿਦਾਸ ਜੀ ਦੇ ਸਰੂਪ ਵਾਲੇ ਬੈਨਰ ਨੂੰ ਪਹੁੰਚਾਇਆ ਨੁਕਸਾਨ

ਇਸ ਦੌਰਾਨ 26 ਜਨਵਰੀ ਨੂੰ ਵਾਪਰੀ ਲਾਲ ਕਿਲ੍ਹੇ ਦੀ ਘਟਨਾ ਮਗਰੋਂ ਇਕ ਵਾਰ ਤਾਂ ਕਿਸਾਨ ਅੰਦੋਲਨ ਬਿਖਰਦਾ ਨਜ਼ਰ ਆਇਆ ਪਰ ਆਗੂਆਂ ਦੀ ਸੂਝਬੂਝ ਅਤੇ ਠਰਮੇ ਕਾਰਨ ਮੁੜ ਧਰਨੇ ਪ੍ਰਦਰਸ਼ਨਾਂ ’ਚ ਦਿਨ-ਬ-ਦਿਨ ਗਿਣਤੀ ਵਧਣ ਲੱਗੀ। ਹਾਲ ਹੀ ’ਚ ਰਾਕੇਸ਼ ਟਿਕੈਤ ਦੇ ਬਿਆਨ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਤਾਂ ਕਿਸਾਨ ਆਪਣੀਆਂ ਖੜ੍ਹੀਆਂ ਫਸਲਾਂ ਨੂੰ ਵਾਹ ਦੇਣਗੇ। ਬੀਤੇ ਦਿਨੀਂ ਹਰਿਆਣੇ ’ਚ ਵੀ ਕਿਸਾਨਾਂ ਵਲੋਂ ਫਸਲ ਵਾਹੁਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਇਸ ਸ੍ਰੀ ਮੁਕਤਸਰ ਸਾਹਿਬ ਦੇ ਇਸ ਕਿਸਾਨ ਨੇ ਆਪਣੀ ਖੜ੍ਹੀ ਫਸਲ ’ਤੇ ਟਰੈਕਟਰ ਚਲਾ ਦਿੱਤਾ ਹੈ।  


Shyna

Content Editor

Related News