ਕੋਰੋਨਾ ਵਾਇਰਸ : ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਐਲਾਨਿਆ ਹਾਟਸਪਾਟ
Wednesday, Apr 15, 2020 - 09:03 PM (IST)
ਚੰਡੀਗੜ੍ਹ : ਦੇਸ਼ ਭਰ ’ਚ ਕੋਵਿਡ-19 ਦੇ ਮਾਮਲੇ ਵਧਦੇ ਜਾ ਰਹੇ ਹਨ ਤੇ ਕੋਵਿਡ-19 ਖਿਲਾਫ ਲੜਾਈ ਲਗਾਤਾਰ ਜਾਰੀ ਹੈ। ਜਿਥੇ ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਥੇ ਹੀ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਨੂੰ ਹਾਟਸਪਾਟ ਸ਼ਹਿਰ ਐਲਾਨਿਆ ਗਿਆ ਹੈ। ਚੰਡੀਗੜ੍ਹ 170 ਹਾਟਸਪਾਟ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ। ਇਸ ਦੌਰਾਨ ਹੁਣ ਚੰਡੀਗੜ੍ਹ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਹੋਰ ਐਕਟੀਵੀਟਿਜ਼ ਨੂੰ ਚਾਲੂ ਕੀਤਾ ਜਾਵੇਗਾ। ਇਹ ਸਭ ਚੰਡੀਗੜ੍ਹ ’ਚ ਵੱਧ ਰਹੇ ਕੇਸਾਂ ’ਚ ਕਮੀ ਲਿਆਉਣ ਲਈ ਕੀਤਾ ਜਾ ਰਿਹਾ ਹੈ। ਇਸ ਬਾਰੇ ਆਈ. ਏ. ਐਸ. ਮਨੋਜ ਪਰਿੰਦਾ ਵਲੋਂ ਜਾਣਕਾਰੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਪੰਜਾਬ ’ਚ 17 ਅਜਿਹੇ ਹਾਟਸਪਾਟ ਦੀ ਚੋਣ ਕੀਤੀ ਹੈ, ਜਿਥੇ ਕੋਰੋਨਾ ਦੇ ਹੁਣ ਤਕ ਸਭ ਤੋਂ ਵਧ ਮਾਮਲੇ ਸਾਹਮਣੇ ਆਏ ਹਨ ਜਾਂ ਆ ਰਹੇ ਹਨ। ਵਿਭਾਗ ਵਲੋਂ ਚੁਣੇ ਗਏ ਇਨ੍ਹਾਂ ਖੇਤਰਾਂ ’ਚ ਜੇਕਰ ਦੋ ਜਾਂ ਦੋ ਤੋਂ ਵੱਧ ਪਾਜ਼ੇਟਿਵ ਮਾਮਲੇ ਪਾਏ ਜਾਂਦੇ ਹਨ ਤਾਂ ਇਨ੍ਹਾਂ ਨੂੰ ਹਾਟਸਪਾਟ ’ਚ ਰੱਖਿਆ ਜਾ ਸਕਦਾ ਹੈ। ਹਾਟਸਪਾਟ ’ਚ ਰੱਖੇ ਖੇਤਰਾਂ ’ਚ ਹੁਣ ਤਕ 110 ਤੋਂ ਵੱਧ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁਕੇ ਹਨ। ਸਿਹਤ ਵਿਭਾਗ ਵਲੋਂ ਚੰਡੀਗੜ੍ਹ ਨੂੰ ਇਨ੍ਹਾਂ ’ਚ ਮੋਹਾਲੀ ਜ਼ਿਲਾ ਸਭ ਤੋਂ ਉਪਰ ਹੈ।