ਮਹਿੰਗਾਈ ''ਚ ਵਾਧੇ ਖਿਲਾਫ ਕਾਂਗਰਸ ਨੇ ਕੇਂਦਰ ਸਰਕਾਰ ਵਿਰੁੱਧ ਲਾਇਆ ਧਰਨਾ

Wednesday, Jun 20, 2018 - 02:43 AM (IST)

ਮਹਿੰਗਾਈ ''ਚ ਵਾਧੇ ਖਿਲਾਫ ਕਾਂਗਰਸ ਨੇ ਕੇਂਦਰ ਸਰਕਾਰ ਵਿਰੁੱਧ ਲਾਇਆ ਧਰਨਾ

ਮਾਨਸਾ(ਮਿੱਤਲ)-ਕੇਂਦਰ ਸਰਕਾਰ ਵੱਲੋਂ ਮਹਿੰਗਾਈ 'ਚ ਲਗਾਤਾਰ ਕੀਤੇ ਜਾ ਰਹੇ ਵਾਧੇ ਖਿਲਾਫ ਲਾਏ ਜਾ ਰਹੇ ਧਰਨਿਆਂ ਦੀ ਲੜੀ ਤਹਿਤ ਅੱਜ ਪਿੰਡ ਸਮਾਓਂ ਵਿਖੇ ਧਰਨਾ ਲਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਮਾਨਸਾ ਦੀ ਸੇਵਾਦਾਰ ਡਾ. ਮਨੋਜ ਬਾਲਾ ਬਾਂਸਲ ਨੇ ਆਖਿਆ ਕਿ ਕੇਂਦਰ ਦੀ ਬੇਰੁਖੀ ਕਾਰਨ ਅੱਜ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਪਿਆ ਹੈ, ਜਦੋਂਕਿ ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ 'ਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪਹਿਲ ਦੇ ਆਧਾਰ 'ਤੇ ਲਾਗੂ ਕੀਤਾ ਜਾਵੇ ਤਾਂ ਜੋ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਇਸ ਰਾਹ ਤੋਂ ਮੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਸਭ ਤੋਂ ਵੱਧ ਯੋਗਦਾਨ ਕਿਸਾਨ ਵਰਗ ਦਾ ਹੈ, ਕਿਸਾਨਾਂ ਦੀ ਮਿਹਨਤ ਸਦਕਾ ਹੀ ਪੂਰਾ ਮੁਲਕ ਰੋਟੀ ਖਾਂਦਾ ਹੈ ਪਰ ਅਫਸੋਸ ਇਸ ਵਰਗ ਨੂੰ ਮੋਦੀ ਸਰਕਾਰ ਨੇ ਆਪਣੇ ਏਜੰਡੇ 'ਤੇ ਹੀ ਨਹੀਂ ਲਿਆਂਦਾ। ਮੈਡਮ ਬਾਂਸਲ ਨੇ ਪੰਜਾਬ ਸਰਕਾਰ ਦੀ ਉਦਾਹਰਨ ਦਿੰਦਿਆਂ ਆਖਿਆ ਕਿ ਪੰਜਾਬ 'ਚ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ ਕਰਨ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਤੇ ਸਰਕਾਰ ਬਣਦਿਆਂ ਹੀ ਪਹਿਲ ਦੇ ਆਧਾਰ 'ਤੇ ਇਸ ਮੁਹਿੰਮ ਨੂੰ ਸ਼ੁਰੂ ਕੀਤਾ, ਜਿਸ ਤਹਿਤ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਸੌਂਪੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਭਲਾਈ ਹਿੱਤ ਹੋਰ ਵੀ ਨਵੀਆਂ ਸਕੀਮਾਂ ਪੰਜਾਬ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਹਨ। ਇਸ ਮੌਕੇ ਚਰਨਜੀਤ ਸਿੰਘ ਮਾਖਾ, ਨਵਦੀਪ ਸਿੰਘ ਅੱਪੀ ਝੱਬਰ, ਦੀਦਾਰ ਸਿੰਘ ਖਾਰਾ, ਧੰਨਾ ਸਿੰਘ ਸਮਾਓ, ਰਾਏ ਸਿੰਘ, ਰਾਣਾ ਮਾਸਟਰ, ਪਰਮਿੰਦਰ ਸਿੰਘ ਗੁਰਥਰੀ, ਗੁਰਜੋਤ ਸਿੰਘ ਟੋਨੀ, ਹਰਮੇਲ ਸਿੰਘ ਨੀਟਾ, ਜੱਗਾ ਪ੍ਰਧਾਨ, ਗੋਲਡੀ ਸਿੰਘ ਕੋਟੜਾ, ਰਾਜ ਸ਼ਰਮਾ, ਬਿੱਟੂ ਸ਼ਰਮਾ ਭੁਪਾਲ ਕਲਾਂ, ਅਮਰੀਕ ਸਿੰਘ ਸਰਪੰਚ ਭੁਪਾਲ ਖੁਰਦ, ਕਰਨੈਲ ਸਿੰਘ, ਜਸਪਾਲ ਸਿੰਘ ਅਤਲਾ ਕਲਾਂ, ਹਿੰਮਤ ਸਿੰਘ, ਦਰਸ਼ਨ ਸਿੰਘ ਅਤਲਾ ਖੁਰਦ ਅਤੇ ਡਾ. ਪ੍ਰਗਟ ਸਿੰਘ ਖੀਵਾ ਕਲਾਂ ਆਦਿ ਹਾਜ਼ਰ ਸਨ। 


Related News