ਸਿੱਧੀ ਅਦਾਇਗੀ ਨੇ ਚੱਕਰਾਂ ''ਚ ਪਾਏ ਆੜ੍ਹਤੀਏ ਤੇ ਕਿਸਾਨ

Tuesday, Apr 13, 2021 - 05:53 PM (IST)

ਜਲੰਧਰ (ਰਾਹੁਲ ਕਾਲਾ) : ਪੰਜਾਬ ਵਿਚ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਸਿੱਧੀ ਅਦਾਇਗੀ ਦਾ ਮੁੱਦਾ ਹਾਲੇ ਤਕ ਨਾ ਤਾਂ ਆੜ੍ਹਤੀਆਂ ਦੇ ਪੱਲੇ ਪੈ ਰਿਹਾ ਹੈ ਅਤੇ ਨਾ ਹੀ ਕਿਸਾਨ ਇਸ ਨੂੰ ਸਮਝ ਪਾ ਰਹੇ ਹਨ। ਜਲੰਧਰ ਦੀ ਦਾਣਾ ਮੰਡੀ ਵਿਚ ਵੀ ਕੁਝ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਹਨ। ਆੜ੍ਹਤੀਆਂ ਮੁਤਾਬਕ ਫ਼ਸਲ ਦੀ ਖ਼ਰੀਦ 10 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ, ਉਨ੍ਹਾਂ ਨੇ ਕਿਸਾਨਾਂ ਤੋਂ ਕਣਕ ਵੀ ਖਰੀਦ ਕਰ ਲਈ ਸੀ ਪਰ ਹਾਲੇ ਤੱਕ ਕਿਸਾਨਾਂ ਨੂੰ ਅਦਾਇਗੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਿੱਤਾ ਅਸਤੀਫ਼ਾ

ਖਰੀਦ ਏਜੰਸੀਆਂ ਵੱਲੋਂ ਨਾ ਤਾਂ ਕਿਸਾਨਾਂ ਦੇ ਖਾਤੇ 'ਚ ਸਿੱਧੀ ਪੇਮੈਂਟ ਪਾਈ ਗਈ ਅਤੇ ਨਾ ਹੀ ਆੜ੍ਹਤੀਆਂ ਨੂੰ ਬਣਦੀ ਰਕਮ ਦਿੱਤੀ ਗਈ। ਉਧਰ ਕਿਸਾਨਾਂ ਦਾ ਦਾਅਵਾ ਹੈ ਕਿ ਕਣਕ ਵੇਚਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਿਹੜਾ ਪੋਰਟਲ ਤਿਆਰ ਕੀਤਾ ਗਿਆ ਹੈ, ਉਸ ਬਾਬਤ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਆੜ੍ਹਤੀਆਂ ਅਤੇ ਸਾਡਾ ਰਿਸ਼ਤਾ ਬਹੁਤ ਪੁਰਾਣਾ ਹੈ, ਇਸ ਲਈ ਸਰਕਾਰ ਨੂੰ ਪਹਿਲਾਂ ਵਾਲਾ ਸਿਸਟਮ ਹੀ ਅਪਨਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਸਕੂਲ ਖੋਲ੍ਹੇ ਜਾਣ ਦੇ ਮਾਮਲੇ ’ਤੇ ਸਿੱਖਿਆ ਮੰਤਰੀ ਦਾ ਆਇਆ ਵੱਡਾ ਬਿਆਨ

ਸਰਕਾਰ ਨੇ ਆੜ੍ਹਤੀਆਂ ਨੂੰ ਵਿਚੋਂ ਕੱਢ ਕੇ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤੇ 'ਚ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਆੜ੍ਹਤੀਆਂ ਤੇ ਕਿਸਾਨਾਂ ਦੇ ਰਿਸ਼ਤੇ ਬਣਾਏ ਰੱਖਣ ਲਈ ਇਕ ਅਨਾਜ ਖ਼ਰੀਦ' ਪੋਰਟਲ ਲਾਂਚ ਕੀਤਾ ਸੀ। ਜਿਸ ਵਿਚ ਕਿਸਾਨਾਂ ਨੂੰ ਪੈਸੇ ਜਾਰੀ ਕਰਨ ਤੋਂ ਪਹਿਲਾਂ ਆੜ੍ਹਤੀਆਂ ਨੂੰ ਇਕ ਬਦਲ ਦਿੱਤਾ ਗਿਆ ਹੈ 'ਪੇਅ ਨਾਓ' ਦਾ, ਜੇਕਰ ਆੜ੍ਹਤੀਏ ਪੇਅ ਨਾਓ 'ਤੇ ਕਲਿੱਕ ਕਰਨਗੇ ਤਾਂ ਉਸੇ ਸਮੇਂ ਕਿਸਾਨਾਂ ਦੇ ਖਾਤੇ 'ਚ ਪੈਸੇ ਟ੍ਰਾਂਸਫਰ ਹੋ ਜਾਣਗੇ। ਅਦਾਇਗੀ ਦੇ 48 ਘੰਟਿਆਂ ਅੰਦਰ ਕਲਿੱਕ ਨਾ ਕਰਨ ਦੀ ਸੂਰਤ ਵਿਚ ਪੈਸੇ ਆਪਣੇ ਆਪ ਕਿਸਾਨਾਂ ਦੇ ਖਾਤੇ 'ਚ ਚਲੇ ਜਾਣਗੇ।

ਇਹ ਵੀ ਪੜ੍ਹੋ : ਚੁੱਪ-ਚੁਪੀਤੇ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਨਵਜੋਤ ਸਿੱਧੂ, ਕੈਪਟਨ ਕੋਲੋਂ ਕੀਤੀ ਵੱਡੀ ਮੰਗ

ਅਨਾਜ ਖ਼ਰੀਦ' ਪੋਰਟਲ ਤਹਿਤ ਮੰਡੀ ਵਿਚ ਕਣਕ ਲੈ ਕੇ ਆਉਣ ਵਾਲੇ ਕਿਸਾਨ ਨੂੰ ਪਹਿਲਾਂ ਪੋਰਟਲ ਉੱਤੇ ਆਪਣਾ ਪੂਰਾ ਵੇਰਵਾ ਜਿਵੇਂ ਨਾਮ, ਪਤਾ, ਆਧਾਰ ਨੰਬਰ, ਬੈਂਕ ਖਾਤਾ ਨੰਬਰ, ਜ਼ਮੀਨ ਦਾ ਵੇਰਵਾ ਫ਼ਸਲ ਆਦਿ ਦਰਜ ਕਰਨਾ ਹੋਵੇਗਾ। ਇਸ ਤੋਂ ਇਲਾਵਾ ਇਸੇ ਪੋਰਟਲ ਵਿਚ ਇਸ ਗੱਲ ਦਾ ਵੇਰਵਾ ਦਿੱਤਾ ਗਿਆ ਹੈ ਕਿ ਕਿਸਾਨ ਫ਼ਸਲ ਦੀ ਅਦਾਇਗੀ ਸਿੱਧੀ ਆਪਣੇ ਬੈਂਕ ਖਾਤੇ ਵਿਚ ਲੈਣਾ ਚਾਹੁੰਦਾ ਹੈ ਕਿ ਜਾਂ ਫਿਰ ਆੜ੍ਹਤੀ ਰਾਹੀਂ। ਦੂਜੇ ਪਾਸੇ ਕੇਂਦਰ ਸਰਕਾਰ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਕਿਸਾਨ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ ਉਹਨਾਂ ਨੂੰ ਵੀ ਖਾਤੇ ਵਿੱਚ ਸਿੱਧੀ ਪੇਮੈਂਟ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਮਹਿਕਮੇ ’ਚ ਭਰਤੀ ਪ੍ਰਕਿਰਿਆ ਤੇਜ਼, ਭਰੀਆਂ ਜਾਣਗੀਆਂ 3100 ਤੋਂ ਵੱਧ ਅਸਾਮੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News