ਕੇਂਦਰ ਦੇ ਕੋਵਿਨ ਪੋਰਟਲ ''ਤੇ ਸ਼ੇਅਰ ਨਹੀਂ ਹੋ ਰਿਹਾ ਪੰਜਾਬ ਦੀ ਕੋਵਾ ਐਪ ਦਾ ਡਾਟਾ

Thursday, May 27, 2021 - 02:00 PM (IST)

ਚੰਡੀਗੜ੍ਹ : ਪੰਜਾਬ 'ਚ 18-44 ਸਾਲ ਉਮਰ ਵਰਗ ਦੇ ਲੋਕਾਂ ਲਈ ਕੋਰੋਨਾ ਵੈਕਸੀਨ ਲਵਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਰ 16 ਦਿਨ ਬੀਤ ਜਾਣ ਦੇ ਮਗਰੋਂ ਵੀ ਕੇਂਦਰ ਸਰਕਾਰ ਨੇ ਪੰਜਾਬ 'ਚ ਇਸ ਉਮਰ ਵਰਗ 'ਚ ਲੱਗੀ ਵੈਕਸੀਨ ਦਾ ਡਾਟਾ ਸਵੀਕਾਰ ਨਹੀਂ ਕੀਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਉਮਰ ਵਰਗ ਦੇ ਲੋਕਾਂ ਨੂੰ ਲੱਗਣ ਵਾਲੇ ਵੈਕਸੀਨ ਦਾ ਡਾਟਾ ਕੇਂਦਰ ਸਰਕਾਰ ਦੇ ਪੋਰਟਲ ਕੋ-ਵਿਨ 'ਤੇ ਅਪਲੋਡ ਨਹੀਂ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਦਾ ਨੌਜਵਾਨਾਂ ਨਾਲ ਸਿੱਧਾ ਸੰਵਾਦ, ਕੋਰੋਨਾ ਦੇ ਮੁੱਦੇ 'ਤੇ ਕੀਤੀ ਚਰਚਾ

ਇਸ ਸਬੰਧੀ ਪੰਜਾਬ ਸਰਕਾਰ ਦੇ ਨੋਡਲ ਅਫ਼ਸਰ ਦਾ ਕਹਿਣਾ ਹੈ ਕਿ ਸਿਹਤ ਮੰਤਰਾਲੇ ਨੂੰ ਇਸ ਸਬੰਧ 'ਚ ਪੱਤਰ ਲਿਖੇ ਗਏ ਹਨ। ਅਜੇ ਤੱਕ ਕੇਂਦਰ ਸਰਕਾਰ ਨੇ ਡਾਟਾ ਅਪਲੋਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਦੱਸਣਯੋਗ ਹੈ ਕਿ 45 ਸਾਲ ਤੋਂ ਜ਼ਿਆਦਾ ਉਮਰ ਵਰਗ ਦੇ ਲੋਕਾਂ ਦਾ ਰਜਿਸਟ੍ਰੇਸ਼ਨ ਕੇਂਦਰੀ ਪੋਰਟਲ ਕੋ-ਵਿਨ 'ਤੇ ਹੁੰਦਾ ਹੈ ਕਿਉਂਕਿ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ 'ਤੇ ਹੈ। ਕੋਵਾ ਐਪ ਦੇ ਡਾਟੇ ਨੂੰ ਕੋ-ਵਿਨ ਪੋਰਟਲ ਨਾਲ ਜੋੜਨ ਦਾ ਕੋਈ ਪ੍ਰਾਵਧਾਨ ਨਹੀਂ ਕੀਤਾ ਗਿਆ ਹੈ। ਇਸ ਲਈ ਪੰਜਾਬ ਸਰਕਾਰ ਆਪਣੇ ਕੋਵਾ ਐਪ 'ਤੇ ਇਸ ਉਮਰ ਵਰਗ ਦੇ ਲੋਕਾਂ ਦੀ ਰਜਿਸਟ੍ਰੇਸ਼ਨ ਕਰ ਰਹੀ ਹੈ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਮਗਰੋਂ ਮੁਹੱਈਆ ਨਹੀਂ ਹੋਵੇਗੀ ਇਹ ਸਹੂਲਤ

ਦੱਸਣਯੋਗ ਹੈ ਕਿ ਸੂਬੇ 'ਚ 18 ਤੋਂ 44 ਸਾਲ ਉਮਰ ਵਰਗ ਦੇ 4.27 ਲੱਖ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ। ਅਹਿਮ ਪਹਿਲੂ ਇਹ ਹੈ ਕਿ ਇਸੇ ਉਮਰ ਵਰਗ 'ਚ ਨਿੱਜੀ ਹਸਪਤਾਲਾਂ ਨੂੰ ਲੱਗਣ ਵਾਲੀ ਵੈਕਸੀਨ ਦਾ ਡਾਟਾ ਕੇਂਦਰੀ ਪੋਰਟਲ 'ਤੇ ਅਪਲੋਡ ਹੋ ਰਿਹਾ ਹੈ, ਜਦੋਂ ਕਿ ਸਰਕਾਰੀ ਹਸਪਤਾਲਾਂ 'ਚ ਲੱਗਣ ਵਾਲੀ ਵੈਕਸੀਨ ਦਾ ਡਾਟਾ ਸੂਬਾ ਸਰਕਾਰ ਦੇ ਕੋਵਾ ਐਪ 'ਤੇ ਅਪਲੋਡ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News