ਮੁਕੇਰੀਆਂ : ਸ਼ਮਸ਼ਾਨਘਾਟ ਦੇ ਮੰਦਰ ''ਤੇ ਡਿੱਗੀ ਅਸਮਾਨੀ ਬਿਜਲੀ

Saturday, Dec 12, 2020 - 05:29 PM (IST)

ਮੁਕੇਰੀਆਂ : ਸ਼ਮਸ਼ਾਨਘਾਟ ਦੇ ਮੰਦਰ ''ਤੇ ਡਿੱਗੀ ਅਸਮਾਨੀ ਬਿਜਲੀ

ਮੁਕੇਰੀਆਂ (ਜੱਜ) : ਰਾਤ ਨੂੰ ਭਾਰੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਮੁਕੇਰੀਆਂ ਦੇ ਮੁਹੱਲੇ ਖ਼ੁਰਸ਼ੀਦਪੁਰਾ ਸਥਿਤ ਸ਼ਮਸ਼ਾਨ ਘਾਟ (ਸ਼ਿਵਪੁਰੀਧਾਮ) ਦੀ ਬਗੀਚੀ ਵਿਚ ਸਥਿਤ ਤਾਲਾਬ ਵਿਚ ਨਿਰਮਿਤ ਭਗਵਾਨ ਸ਼ਿਵ ਮੰਦਰ ਦੀ ਇਕ ਸਾਈਡ ਦੀ ਕੰਧ ਅਤੇ ਗੁੰਬਦ ਦਾ ਨੁਕਸਾਨ ਹੋ ਗਿਆ। ਇਸ ਦੌਰਾਨ ਨਾਲ ਲੱਗਦੀ ਸ਼ਿਵ ਭੋਲ਼ੇ ਚੈਰੀਟੇਬਲ ਫਿਜੀਓਥਰੈਪੀ ਸੈਂਟਰ ਦੀ ਕੰਧ ਵੀ ਨੁਕਸਾਨੀ ਗਈ। ਅੱਜ ਸਵੇਰੇ ਮੌਕੇ 'ਤੇ ਹਾਜਰ ਜਾਗੀਰ ਸਿੰਘ ਪੱਪੂ ,ਰੰਜੀਤ ਸਿੰਘ, ਡਾ. ਕਸ਼ਮੀਰ ਲਾਲ, ਪ੍ਰਿੰਸ ਕੱਤਨਾ, ਡਾ. ਰਮੇਸ਼, ਜੋਗਿੰਦਰ ਸਿੰਘ ਆਦਿ ਲੋਕਾਂ ਨੇ ਦੱਸਿਆ ਦੀ ਰਾਤ ਨੂੰ ਜਦੋਂ ਅਸਮਾਨੀ ਬਿਜਲੀ ਡਿੱਗੀ ਉਸਦੀ ਕਾਫ਼ੀ ਭਿਆਨਕ ਆਵਾਜ਼ ਆਈ।

ਆਵਾਜ਼ ਨੂੰ ਸੁਣਕੇ ਲੋਕ ਜਾਗ ਪਏ ਅਤੇ ਉਨ੍ਹਾਂ ਨੂੰ ਸਵੇਰੇ ਸ਼ਮਸ਼ਾਨ ਘਾਟ ਵਿਚ ਸਥਿਤ ਬਗੀਚੀ ਵਿਚ ਆਉਣ ਉੱਤੇ ਪਤਾ ਲਗਾ ਕਿ ਤਾਲਾਬ ਵਿਚ ਸਥਿਤ ਭਗਵਾਨ ਸ਼ਿਵ ਮੰਦਰ ਦੀ ਇਕ ਕੰਧ ਅਤੇ ਗੁੰਬਦ ਦਾ ਨੁਕਸਾਨ ਹੋਇਆ ਸੀ ਪਰ ਭਗਵਾਨ ਸ਼ਿਵ ਸ਼ੰਕਰ ਅਤੇ ਭਗਵਾਨ ਗਣਪਤੀ ਦੀ ਮੂਰਤੀ ਨੂੰ ਨੁਕਸਾਨ ਨਹੀਂ ਹੋਇਆ ਸੀ। ਇਸਦੇ ਨਾਲ ਲੱਗਦੀ ਸ਼ਿਵ ਭੋਲ਼ੇ ਚੈਰੀਟੇਬਲ ਫਿਜੀਓਥਰੈਪੀ ਸੈਂਟਰ ਦੀ ਕੰਧ ਦਾ ਵੀ ਥੋੜਾ ਨੁਕਸਾਨ ਹੋਇਆ ਹੈ।


author

Gurminder Singh

Content Editor

Related News