CBSE ਦਾ ਵੱਡਾ ਫੈਸਲਾ : ਸਕੂਲਾਂ ਨੂੰ ਵੈੱਬਸਾਈਟ ’ਤੇ ਫੀਸ ਦੇ ਨਾਲ ਦੇਣੀ ਹੋਵੇਗੀ 32 ਤਰ੍ਹਾਂ ਦੀ ਹੋਰ ਜਾਣਕਾਰੀ
Saturday, May 22, 2021 - 08:31 PM (IST)
ਲੁਧਿਆਣਾ(ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਸਕੂਲਾਂ ਨੂੰ ਹੁਣ ਸਕੂਲ ਦੇ ਨਾਲ-ਨਾਲ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੇ ਸਬੰਧ ਵਿਚ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਆਪਣੀ ਵੈੱਬਸਾਈਟ ’ਤੇ ਦੇਣੀ ਹੋਵੇਗੀ। ਸਕੂਲ ਨੂੰ ਫੀਸ ਦੀ ਜਾਣਕਾਰੀ ਤੋਂ ਇਲਾਵਾ ਸਕੂਲ ਦਾ ਸਾਲਾਲਾ ਕੈਲੰਡਰ ਵੀ ਦੇਣਾ ਹੋਵੇਗਾ। ਬੋਰਡ ਨੇ ਸਾਰੇ ਸਕੂਲਾਂ ਨੂੰ ਪਿਛਲੇ ਤਿੰਨ ਸਾਲ ਦੇ ਬੋਰਡ ਨਤੀਜੇ ਵੀ ਵੈੱਬਸਾਈਟ ’ਤੇ ਪਾਉਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਵਿਆਹ ਤੋਂ 13 ਦਿਨ ਬਾਅਦ ਲਾੜੇ ਦੀ ਮੌਤ
ਇਸ ਵਿਚ ਕੁਲ ਵਿਦਿਆਰਥੀ, ਸਫਲ ਵਿਦਿਆਰਥੀ, ਪਹਿਲੀ ਸ਼੍ਰੇਣੀ ਆਦਿ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਬੋਰਡ ਨੇ ਐੱਫਲੀਏਸ਼ਲ ਬਾਇਲਾਜ 2018 ਦੇ ਤਹਿਤ 32 ਤਰ੍ਹਾਂ ਦੀ ਜਾਣਕਾਰੀ ਸਕੂਲ ਵੈੱਬਸਾਈਟ ‘ਤੇ ਪਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਬਾਦਲਾਂ ਨੂੰ ਬਚਾਉਣ ਲਈ ਪੂਰੀ ਵਾਹ ਲਾਈ : ਢੀਂਡਸਾ
ਇਸ ਸਬੰਧੀ ਇਕ ਬੋਰਡ ਅਧਿਕਾਰੀ ਨੇ ਦੱਸਿਆ ਕਿ ਹਰ ਸਕੂਲ ਨੂੰ ਵੈੱਬਸਾਈਟ ’ਤੇ 32 ਤਰ੍ਹਾਂ ਦੀ ਜਾਣਕਾਰੀ ਦੇਣੀ ਹੋਵੇਗੀ। ਇਸ ਦੀ ਜਾਣਕਾਰੀ ਸਾਰੇ ਸਕੂਲਾਂ ਨੂੰ ਬੋਰਡ ਵੱਲੋਂ ਭੇਜ ਦਿੱਤੀ ਗਈ ਹੈ। ਇਸ ਦੇ ਤਹਿਤ ਸਕੂਲ ਦਾ ਨਾਮ, ਐਫਲੀਏਸ਼ਨ ਨੰਬਰ, ਸਕੂਲ ਕੋਡ ਦੇ ਨਾਲ ਪੂਰਾ ਪਤਾ, ਸਕੂਲ ਦਾ ਈ-ਮੇਲ ਆਈ.ਡੀ., ਕੰਟੈਕਟ ਨੰਬਰ, ਸਕੂਲ ਐਫਲੀਏਸ਼ਨ ਨਾਲ ਸਬੰਧਤ ਸਾਰੇ ਦਸਤਾਵੇਜ਼, ਸਕੂਲ ਸੁਸਾਇਟੀ ਦਾ ਨਾਮ ਆਦਿ ਸ਼ਾਮਲ ਹੈ।