ਨਤੀਜੇ ਦੇ ਦਬਾਅ ''ਚ ਗਲਤੀਆਂ ਕਰ ਰਹੇ ਅਧਿਆਪਕ, CBSE ਵੱਲੋਂ ਲਿਆ ਗਿਆ ਇਹ ਫ਼ੈਸਲਾ
Thursday, Jul 22, 2021 - 01:52 PM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 12ਵੀਂ ਕਲਾਸ ਦੇ ਨਤੀਜੇ ਨੂੰ ਅੰਤਿਮ ਰੂਪ ਦੇਣ ਦੀ ਆਖ਼ਰੀ ਤਾਰੀਖ਼ ਵਧਾ ਕੇ 25 ਜੁਲਾਈ (ਸ਼ਾਮ 5 ਵਜੇ) ਤੱਕ ਕਰ ਦਿੱਤੀ ਹੈ। ਸੀ. ਬੀ. ਐੱਸ. ਈ. ਨੇ ਆਪਣੇ ਨੋਟਿਸ ਵਿਚ ਕਿਹਾ ਕਿ ਸਕੂਲ ਆਪਣੀ ਪੂਰੀ ਸਮਰੱਥਾ ਨਾਲ ਡਾਟੇ ਨੂੰ ਅੰਤਿਮ ਰੂਪ ਦੇਣ ਦਾ ਕੰਮ ਕਰ ਰਹੇ ਹਨ ਪਰ ਆਖ਼ਰੀ ਤਾਰੀਖ਼ ਨੇੜੇ ਹੋਣ ਕਾਰਨ ਅਧਿਆਪਕ ਦਬਾਅ ਵਿਚ ਆ ਕੇ ਗਲਤੀਆਂ ਕਰ ਰਹੇ ਹਨ, ਫਿਰ ਉਸ ਨੂੰ ਸਹੀ ਕਰਵਾਉਣ ਲਈ ਸੀ. ਬੀ. ਐੱਸ. ਈ. ਨੂੰ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਨਵਜੋਤ ਸਿੱਧੂ' ਨਹੀਂ ਮੰਗਣਗੇ ਮੁਆਫ਼ੀ, ਕੈਪਟਨ-ਸਿੱਧੂ ਵਿਚਾਲੇ ਤਲਖ਼ੀ ਬਰਕਰਾਰ
ਇਸ ਦੌਰਾਨ ਸੀ. ਬੀ. ਐੱਸ. ਈ. ਨੇ ਇਹ ਫ਼ੈਸਲਾ ਕੀਤਾ ਹੈ ਕਿ ਨਤੀਜੇ ਨੂੰ ਅੰਤਿਮ ਰੂਪ ਦੇਣ ਦੀ ਆਖ਼ਰੀ ਤਾਰੀਖ਼ 22 ਜੁਲਾਈ ਤੋਂ ਵਧਾ ਕੇ 25 ਜੁਲਾਈ (ਸ਼ਾਮ 5 ਵਜੇ) ਕਰ ਦਿੱਤੀ ਗਈ ਹੈ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣਾ ਕੰਮ ਜਾਰੀ ਰੱਖਣ ਅਤੇ ਕਿਸੇ ਵੀ ਸਕੂਲ ਦਾ ਕੰਮ ਨਾ ਪੂਰਾ ਹੋਣ ’ਤੇ ਉਸ ਸਕੂਲ ਦਾ ਨਤੀਜਾ ਵੱਖਰੇ ਤੌਰ ’ਤੇ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਿੱਧੂ ਸ਼ਕਤੀ ਪ੍ਰਦਰਸ਼ਨ 'ਚ ਮਸਰੂਫ ਤਾਂ 'ਕੈਪਟਨ' ਵੱਲੋਂ ਬੈਠਕਾਂ ਦਾ ਦੌਰ ਜਾਰੀ, ਮੰਤਰੀ ਮੰਡਲ 'ਚ ਛੇਤੀ ਫੇਰਬਦਲ ਦੇ ਆਸਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ