ਸੀ.ਬੀ.ਐੱਸ.ਈ. ਨੇ ਕੀਤਾ ਸਪੱਸ਼ਟ : ਨਹੀਂ ਰੱਦ ਹੋਣਗੇ ਬੋਰਡ ਐਗਜ਼ਾਮ

Saturday, Apr 10, 2021 - 12:29 AM (IST)

ਸੀ.ਬੀ.ਐੱਸ.ਈ. ਨੇ ਕੀਤਾ ਸਪੱਸ਼ਟ : ਨਹੀਂ ਰੱਦ ਹੋਣਗੇ ਬੋਰਡ ਐਗਜ਼ਾਮ

ਲੁਧਿਆਣਾ (ਵਿੱਕੀ)-ਦੇਸ਼ ਵਿਚ ਵਧ ਰਹੇ ਕੋਰੋਨਾ ਕੇਸਾਂ ’ਚ 4 ਮਈ ਤੋਂ ਸ਼ੁਰੂ ਹੋਣ ਵਾਲੀਆਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਤਮਾਮ ਤਰ੍ਹਾਂ ਦੇ ਕਿਆਸੇ ਲਾਏ ਜਾਣ ਲੱਗੇ ਹਨ। ਪਿਛਲੇ ਕੁਝ ਦਿਨਾਂ ਤੋਂ ਟਵਿਟਰ ’ਤੇ ਬੋਰਡ ਪ੍ਰੀਖਿਆਵਾਂ ਟਾਲਣ ਨੂੰ ਲੈ ਕੇ ਵੀ ਹੈਸ਼ਟੈਗ #cancelboardexams2021, #3ancelour32S5boardexams2021 ਅਤੇ #3ancel2oards2021 ਦੀ ਮੁਹਿੰਮ ਚੱਲ ਰਹੀ ਹੈ। ਨਾਲ ਹੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਅੱਜ ਟਵੀਟ ਕਰ ਕੇ ਸੀ. ਬੀ. ਐੱਸ. ਈ. ਦੇ ਰੁਖ਼ ’ਤੇ ਇਤਰਾਜ਼ ਜਤਾਇਆ ਹੈ।

ਨਾਲ ਹੀ ਇਸ ਦੌਰਾਨ ਹੁਣ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸੀ. ਬੀ. ਐੱਸ. ਈ. ਨੇ ਸਪੱਸ਼ਟ ਕਰ ਦਿੱਤਾ ਹੈ ਕਿ ਐਗਜ਼ਾਮ ਰੱਦ ਨਹੀਂ ਹੋਣਗੇ। ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਹੀ ਤੈਅ ਸਮੇਂ ’ਤੇ ਹੀ ਹੋਣਗੀਆਂ। ਹਾਲ ਦੀ ਘੜੀ ਬੋਰਡ ਪ੍ਰੀਖਿਆ ਸ਼ਡਿਊਲ ’ਚ ਬਦਲਾਅ ਕਰਨ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਕੋਰੋਨਾ ਦੌਰਾਨ ਸੁਰੱਖਿਅਤ ਵਾਤਾਵਰਣ ’ਚ ਪ੍ਰੀਖਿਆਵਾਂ ਕਰਵਾਉਣ ਲਈ ਬੋਰਡ ਅਤੇ ਸਕੂਲਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਵੀ ਪ੍ਰੀਖਿਆਵਾਂ ਕਰਵਾਏ ਜਾਣ ਸਬੰਧੀ ਹਾਂ-ਪੱਖੀ ਰੁਖ਼ ਦੇਖਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 12ਵੀਂ ਤੋਂ ਬਾਅਦ ਵਿੱਦਿਆਰਥੀਆਂ ਦੀ ਇਕ ਵੱਡੀ ਗਿਣਤੀ ਵਿਦੇਸ਼ਾਂ ’ਚ ਅੱਗੇ ਦੀ ਪੜ੍ਹਾਈ ਕਰਨ ਲਈ ਜਾਂਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਮੁਕਾਬਲੇ ਦੀਆਂ ਅਤੇ ਆਈ. ਆਈ. ਟੀ. ਜਾਂ ਨੀਟ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਲਿਹਾਜ਼ਾ ਸਮੇਂ ’ਤੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋਣ ਦੇ ਨਾਲ ਹੀ ਨਤੀਜੇ ਵੀ ਆਉਣਾ ਜ਼ਰੂਰੀ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੂੰ ਹੋਇਆ 'ਕੋਰੋਨਾ', OSD ਦੀ ਰਿਪੋਰਟ ਵੀ ਪਾਜ਼ੇਟਿਵ
2500 ਪ੍ਰੀਖਿਆ ਕੇਂਦਰਾਂ ਦੀ ਹੋਈ ਹੋਰ ਵਿਵਸਥਾ
ਸੀ. ਬੀ. ਐੱਸ. ਈ. ਨੇ ਦੇਸ਼ ’ਚ ਕੋਰੋਨਾ ਵਾਇਰਸ ਕਾਰਨ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਵਾਰ ਬੋਰਡ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰਾਂ ਦੀ ਗਿਣਤੀ ’ਚ 50 ਫੀਸਦੀ ਤਕ ਦਾ ਵਾਧਾ ਕੀਤਾ ਹੈ। ਸੀ. ਬੀ. ਐੱਸ. ਈ. ਦਾ ਅਜਿਹਾ ਕਰਨ ਦੇ ਪਿੱਛੇ ਮਕਸਦ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣਾ ਹੈ। ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੀ ਸੁਰੱਖਿਆ ਖਾਤਰ ਸੀ. ਬੀ. ਐੱਸ. ਈ. ਨੇ ਇਸ ਸਾਲ ਪ੍ਰੀਖਿਆ ਕੇਂਦਰਾਂ ਦੀ ਗਿਣਤੀ ’ਚ ਵਾਧਾ ਕੀਤਾ ਹੈ।
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਨੇ 4 ਮਈ ਤੋਂ ਹੋਣ ਜਾ ਰਹੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੌਰਾਨ ਸਮਾਜਿਕ ਦੂਰੀ ਯਕੀਨੀ ਬਣਾਉਣ ਲਈ 2500 ਵਾਧੂ ਪ੍ਰੀਖਿਆ ਕੇਂਦਰਾਂ ਦੀ ਵਿਵਸਥਾ ਕੀਤੀ ਹੈ। ਹਾਲਾਂਕਿ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਉਹ ਦੇਸ਼ ਭਰ ’ਚ ਦੂਜੀ ਕੋਵਿਡ-19 ਦੀ ਲਹਿਰ ਦੇ ਮੱਦੇਨਜ਼ਰ ਪ੍ਰੀਖਿਆ ਰੱਦ ਕਰਨ ਦੀ ਮੰਗ ’ਤੇ ਵਿਚਾਰ ਨਹੀਂ ਕਰ ਰਿਹਾ ਅਤੇ ਐਗਜ਼ਾਮ ਦੇ ਸ਼ਡਿਊਲ ਨੂੰ ਨਹੀਂ ਬਦਲਿਆ ਜਾਵੇਗਾ।
ਇਹ ਵੀ ਪੜ੍ਹੋ- CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਕੋਰੋਨਾ ਦੇ ਚੱਲਦਿਆਂ ਮਿਲੀ ਵੱਡੀ ਰਾਹਤ

ਇਸ ਵਾਰ ਅਪੀਅਰ ਹੋਣਗੇ ਕਰੀਬ 34 ਲੱਖ ਪ੍ਰੀਖਿਆਰਥੀ
ਸੀ. ਬੀ. ਐੱਸ. ਈ. ਬੋਰਡ ਪ੍ਰੀਖਿਆਵਾਂ ’ਚ ਇਸ ਸਾਲ ਲਗਭਗ 340,000 ਵਿਦਿਆਰਥੀਆਂ ਦੇ ਬੋਰਡ ਪ੍ਰੀਖਿਆ ਦੇਣ ਦੀ ਸੰਭਾਵਨਾ ਹੈ। ਸੀ. ਬੀ. ਐੱਸ. ਈ. ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਬੋੋਰਡ ਨੇ ਪਿਛਲੇ ਸਾਲ ਦੇ 5000 ਕੇਂਦਰਾਂ ਦੇ ਮੁਕਾਬਲੇ ’ਚ ਇਸ ਸਾਲ ਭਾਰਤ ਅਤੇ ਵਿਦੇਸ਼ ’ਚ ਲਗਭਗ 7500 ਪ੍ਰੀਖਿਆ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰਾਂ ਦੀ ਗਿਣਤੀ ਵਧਾਉਣ ਨਾਲ ਅਧਿਕਾਰੀਆਂ ਨੂੰ ਕੋਵਿਡ-19 ਸਾਵਧਾਨੀ ਸਬੰਧੀ ਉਪਾਵਾਂ ਦੇ ਬਾਕੀ ਅਸਰਦਾਰ ਢੰਗਾਂ ਨੂੰ ਲਾਗੂ ਕਰਨ ’ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਅਸੀਂ ਪ੍ਰੀਖਿਆ ਕੇਂਦਰਾਂ ’ਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਰੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਸਕਣਗੇ।
ਇਹ ਵੀ ਪੜ੍ਹੋ- ਪੰਜਾਬ ਦੇ ਆੜ੍ਹਤੀਆਂ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਦਿੱਤਾ 10 ਅਪ੍ਰੈਲ ਤੱਕ ਦਾ ਸਮਾਂ

ਬੋਰਡ ਨੇ ਵਿਦਿਆਰਥੀਆਂ ਨੂੰ ਇਹ ਸਹੂਲਤ ਦਿੱਤੀ
ਦੱਸ ਦੇਈਏ ਕਿ ਬੋਰਡ ਨੇ 1 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਜੇਕਰ ਕੋਈ ਵਿਦਿਆਰਥੀ ਪਰਿਵਾਰ ਦੇ ਕਿਸੇ ਮੈਂਬਰ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਕਾਰਨ ਚੱਲ ਰਹੀਆਂ ਪ੍ਰੈਕਟੀਕਲ ਪ੍ਰੀਖਿਆਵਾਂ ’ਚ ਸ਼ਾਮਲ ਨਹੀਂ ਹੋ ਪਾਉਂਦਾ ਤਾਂ ਸਕੂਲ ਉਨ੍ਹਾਂ ਲਈ ਜੂਨ ਤੱਕ ਮੁੜ ਟੈਸਟ ਕੰਡਕਟ ਕਰਨਗੇ। ਸੀ. ਬੀ. ਐੱਸ. ਈ. ਨੇ ਪਿਛਲੇ ਮਹੀਨੇ ਵੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਲਿਖਤੀ ਪ੍ਰੀਖਿਆਵਾਂ ਲਈ ਕੇਂਦਰ ਬਦਲਣ ਲਈ ਆਪਣੀ ਰਿਕਵੈਸਟ ਭੇਜਣ ਲਈ ਕਿਹਾ ਸੀ।
ਇਹ ਵੀ ਪੜ੍ਹੋ-  ਟੈਸਲਾ ਕਾਰ ਕੰਪਨੀ ਦਾ ਵੱਡਾ ਐਲਾਨ, ਨੌਕਰੀ ਲਈ ਨਹੀਂ ਹੋਵੇਗੀ ਕਿਸੇ ਡਿਗਰੀ ਦੀ ਲੋੜ

ਦੋ ਸ਼ਿਫਟਾਂ ’ਚ ਲਈ ਜਾਵੇਗੀ ਪ੍ਰੀਖਿਆ
ਇਸ ਤੋਂ ਪਹਿਲਾਂ ਫਰਵਰੀ ’ਚ ਬੋਰਡ ਨੇ ਘੋਸ਼ਣਾ ਕੀਤੀ ਸੀ ਕਿ ਕਲਾਸ 12ਵੀਂ ਦੀ ਪ੍ਰੀਖਿਆ ਦੋ ਸ਼ਿਫਟਾਂ ’ਚ ਲਈ ਜਾਵੇਗੀ। ਸਵੇਰੇ 10.30 ਵਜੇ ਤੋਂ 12.30/1.30 ਵਜੇ ਤਕ ਅਤੇ 2.30 ਵਜੇ ਤੋਂ 4.30/5.30 ਵਜੇ ਤਕ। ਅਜਿਹਾ ਮਹਾਮਾਰੀ ਨੂੰ ਦੇਖਦੇ ਹੋਏ ਐਗਜ਼ਾਮ ਦੇ ਦਿਨਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਕੀਤਾ ਗਿਆ ਹੈ। ਇਸ ਦੌਰਾਨ ਵੀਰਵਾਰ ਸ਼ਾਮ ਤਕ 79,000 ਵਿਦਿਆਰਥੀਆਂ ਨੇ ਇਕ ਆਨਲਾਈਨ ਪਟੀਸ਼ਨ ’ਤੇ ਦਸਤਖ਼ਤ ਕੀਤੇ, ਜਿਸ ਵਿਚ ਮੰਗ ਕੀਤੀ ਗਈ ਕਿ ਦੇਸ਼ ’ਚ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸੀ. ਬੀ. ਐੱਸ. ਈ. ਪ੍ਰੀਖਿਆ ਰੱਦ ਕਰ ਦਿੱਤੀ ਜਾਵੇ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News