ਸੀ. ਬੀ. ਐੱਸ. ਈ. 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

01/19/2020 8:53:40 PM

ਲੁਧਿਆਣਾ (ਵਿੱਕੀ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇਣ ਜਾ ਰਹੇ ਵਿਦਿਆਰਥੀਆਂ ਲਈ ਇਹ ਖ਼ਬਰ ਅਹਿਮ ਹੈ। ਪ੍ਰੀਖਿਆਵਾਂ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜੋ ਐਡਮਿਟ ਕਾਰਡ ਬੋਰਡ ਵੱਲੋਂ ਉਨ੍ਹਾਂ ਨੂੰ ਜਾਰੀ ਕੀਤੇ ਗਏ ਹਨ, ਉਨ੍ਹਾਂ ’ਤੇ ਸਕੂਲ ਪ੍ਰਿੰਸੀਪਲ ਦੇ ਹਸਤਾਖਰ ਨਾ ਹੋਏ ਤਾਂ ਪ੍ਰੀਖਿਆ ਕੇਂਦਰ ’ਚ ਉਨ੍ਹਾਂ ਦੀ ਐਂਟਰੀ ਰੁਕ ਸਕਦੀ ਹੈ।

ਭਾਵੇਂ ਕਿ ਸੀ. ਬੀ. ਐੱਸ. ਈ. ਨੇ ਐਡਮਿਟ ਕਾਰਡ ਜਾਰੀ ਕਰਦੇ ਹੋਏ ਕਿਹਾ ਹੈ ਕਿ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ ਪਰ ਵਿਦਿਆਰਥੀ ਇਸ ਨੂੰ ਡਾਊਨਲੋਡ ਨਹੀਂ ਕਰ ਸਕਦੇ ਕੇਵਲ ਸਕੂਲ ਦੇ ਲਾਗਇਨ ਨਾਲ ਹੀ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ।ਇਸ ਦੇ ਨਾਲ ਹੀ ਬੋਰਡ ਨੇ ਐਡਮਿਟ ਕਾਰਡ ਨਾਲ ਉਮੀਦਵਾਰਾਂ ਦੀ ਸੂਚੀ ਅਤੇ ਸੈਂਟਰ ਮਟੀਰੀਅਲ ਵੀ ਜਾਰੀ ਕੀਤਾ ਹੈ। ਬੋਰਡ ਨੇ ਸੁਝਾਅ ਦਿੱਤਾ ਹੈ ਕਿ ਵਿਦਿਆਰਥੀ ਅਤੇ ਮਾਪੇ ਇਸ ਗੱਲ ਦਾ ਧਿਆਨ ਰੱਖਣ ਕਿ ਐਡਮਿਟ ਕਾਰਡ ’ਤੇ ਪ੍ਰਿੰਸੀਪਲ ਦੇ ਹਸਤਾਖਰ ਜ਼ਰੂਰੀ ਹੋਣ। ਐਡਮਿਟ ਕਾਰਡ ਦੀ ਫੋਟੋ ਕਾਪੀ ਵੀ ਵਿਦਿਆਰਥੀਆਂ ਨੂੰ ਸੰਭਾਲ ਕੇ ਰੱਖਣੀ ਚਾਹੀਦੀ ਹੈ। ਸੀ. ਬੀ. ਐੱਸ. ਈ. ਨੇ ਕਿਹਾ ਕਿ ਐਡਮਿਟ ਕਾਰਡ ਦੇ ਬਿਨਾਂ ਪ੍ਰੀਖਿਆ ਕੇਂਦਰ ’ਚ ਪ੍ਰਵੇਸ਼ ਨਹੀਂ ਮਿਲੇਗਾ।

ਸਵੇਰੇ 10 ਵਜੇ ਤੋਂ ਪਹਿਲਾਂ ਪਹੁੰਚਣਾ ਹੋਵੇਗਾ ਸੈਂਟਰ ’ਤੇ
ਸੀ. ਬੀ. ਐੱਸ. ਈ. ਵੱਲੋਂ ਜਾਰੀ ਪ੍ਰੀਖਿਆ ਪ੍ਰੋਗਰਾਮ ਤਹਿਤ ਦੋਵੇਂ ਕਲਾਸਾਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਸਵੇਰੇ 10.30 ਤੋਂ 1.30 ਵਜੇ ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਭਾਵੇਂਕਿ ਇਸ ਤੋਂ ਪਹਿਲਾਂ 10 ਵਜੇ ਤੋਂ 10.15 ਦੇ ਵਿਚਕਾਰ ਉਤਰ ਪੁਸਤਕਾਂ ਵੰਡੀਆਂ ਜਾਣਗੀਆਂ, ਜਦਕਿ 10.15 ਤੋਂ 10.30 ਵਜੇ ਦੇ ਵਿਚਕਾਰ ਪ੍ਰਸ਼ਨ ਪੱਤਰ ਵੰਡੇ ਜਾਣਗੇ। ਬੋਰਡ ਨੇ ਸਾਫ ਕਿਹਾ ਹੈ ਕਿ ਸਮੇਂ ਦੀ ਪਾਬੰਦੀ ਜ਼ਰੂਰੀ ਹੈ। ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰ ’ਚ ਸਵੇਰੇ 10 ਵਜੇ ਤੋਂ ਪਹਿਲਾਂ ਪੁੱਜਣਾ ਹੋਵੇਗਾ।


Sunny Mehra

Content Editor

Related News