CBSE ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਿਲੇਬਸ ਨੂੰ ਲੈ ਕੇ ਸਾਫ਼ ਕੀਤੀ ਇਹ ਗੱਲ

Saturday, Feb 27, 2021 - 09:27 AM (IST)

CBSE ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਿਲੇਬਸ ਨੂੰ ਲੈ ਕੇ ਸਾਫ਼ ਕੀਤੀ ਇਹ ਗੱਲ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸਾਫ਼ ਕੀਤਾ ਹੈ ਕਿ ਆਗਾਮੀ ਬੋਰਡ ਪ੍ਰੀਖਿਆਵਾਂ ਦੇ ਲਈ ਜਮਾਤ 10ਵੀਂ ਦੇ ਸੋਸ਼ਲ ਸਾਇੰਸ ਦੇ ਸਿਲੇਬਸ 'ਚ ਕੋਈ ਕਮੀ ਨਹੀਂ ਕੀਤੀ ਗਈ ਹੈ। ਬੋਰਡ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਪ੍ਰੀਖਿਆ ਦੇ ਲਈ ਥਿਊਰੀ ਦਾ ਸਿਲੇਬਸ ਘੱਟ ਨਹੀਂ ਕੀਤਾ ਜਾਵੇਗਾ। ਸੀ. ਬੀ. ਐੱਸ. ਈ. ਨੇ ਸਮਾਜਿਕ ਵਿਗਿਆਨ ਵਿਸ਼ੇ ਤੋਂ ਕਈ ਚੈਪਟਰ ਹਟਣ ਸਬੰਧੀ ਸਾਰੀਆਂ ਅਫ਼ਵਾਹਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ।

ਇਹ ਵੀ ਪੜ੍ਹੋ : ਹਾਈਕੋਰਟ ਨੇ ਗਰੀਬ ਵਿਦਿਆਰਥਣ ਦੇ ਹੱਕ 'ਚ ਸੁਣਾਇਆ ਫ਼ੈਸਲਾ, ਪੰਜਾਬੀ ਯੂਨੀਵਰਸਿਟੀ ਨੂੰ ਲੱਗਾ ਜੁਰਮਾਨਾ

ਸੀ. ਬੀ. ਐੱਸ. ਈ. 10ਵੀਂ ਜਮਾਤ ਦਾ ਸੋਸ਼ਲ ਸਾਇੰਸ ਦਾ ਪੇਪਰ 27 ਮਈ ਨੂੰ ਹੋਵੇਗਾ। ਕੁੱਝ ਮਹੀਨੇ ਪਹਿਲਾਂ ਬੋਰਡ ਨੇ ਅਕੈਡਮਿਕ ਸਾਲ-2020 ਦੇ ਲਈ ਜਮਾਤ 9ਵੀਂ ਤੋਂ 12ਵੀਂ ਤੱਕ ਦਾ ਸਿਲੇਬਸ 30 ਫ਼ੀਸਦੀ ਘਟਾ ਦਿੱਤਾ ਸੀ ਪਰ ਇਸ ਤੋਂ ਬਾਅਦ ਫਿਰ ਹੋਰ ਕੋਈ ਕਟੌਤੀ ਨਹੀਂ ਕੀਤੀ ਗਈ  ਹੈ।

ਇਹ ਵੀ ਪੜ੍ਹੋ : ਪੰਜਾਬ ਦਾ 'ਬਜਟ' ਪੇਸ਼ ਕੀਤੇ ਜਾਣ ਦੀ ਤਾਰੀਖ਼ ਬਦਲੀ, ਵਿਧਾਨ ਸਭਾ ਅੰਦਰ ਜਾਣ ਲਈ 'ਕੋਰੋਨਾ' ਟੈਸਟ ਲਾਜ਼ਮੀ

ਕੋਰੋਨਾ ਵਾਇਰਸ ਮਹਾਮਾਰੀ ਦੇ ਸਿੱਖਿਆ ‘ਤੇ ਪਏ ਅਸਰ ਨੂੰ ਦੇਖਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਪਿਛਲੇ ਸਾਲ ਜੁਲਾਈ 'ਚ ਸੀ. ਬੀ. ਐੱਸ. ਈ. ਸਿਲੇਬਸ ਨੂੰ ਘੱਟ ਕਰਨ ਦਾ ਐਲਾਨ ਕੀਤਾ ਸੀ। ਸੀ. ਬੀ. ਐੱਸ. ਈ. ਦੇ ਅਧਿਕਾਰੀ ਨੇ ਇਸ ਸਬੰਧੀ ਕਿਹਾ ਕਿ ਜਿਵੇਂ ਕਿ ਅਫ਼ਵਾਹ ਹੈ ਕਿ ਜਮਾਤ 10ਵੀਂ ਦੇ ਸੋਸ਼ਲ ਸਾਇੰਸ ਦੇ ਪਾਠਕ੍ਰਮ 'ਚ ਹੋਰ ਕਮੀ ਕਰਨ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਘਰੇਲੂ ਸੁਆਣੀ ਦੀ ਅਚਾਨਕ ਪਲਟੀ ਕਿਸਮਤ, 100 ਰੁਪਏ ਦੀ ਲਾਟਰੀ ਨਾਲ ਬਣੀ ਕਰੋੜਪਤੀ

ਸੀ. ਬੀ. ਐੱਸ.ਈ. 4 ਮਈ ਤੋਂ 7 ਜੂਨ 2021 ਤੱਕ ਜਮਾਤ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਵੇਗਾ। ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ cbseacademy.nic.in ’ਤੇ ਬੋਰਡ ਪ੍ਰੀਖਿਆਵਾਂ ਦੇ ਲਈ ਸੈਂਪਲ ਪੇਪਰ ਅਤੇ ਮਾਰਕਿੰਗ ਸਕੀਮ ਦੇ ਨਾਲ-ਨਾਲ 2020-21 ਦੇ ਲਈ ਸੋਧੇ ਹੋਏ ਪਾਠਕ੍ਰਮ ਵੀ ਪ੍ਰਕਾਸ਼ਿਤ ਕਰ ਦਿੱਤੇ ਹਨ।
ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News