CBSE ਨੇ 12ਵੀਂ ਕੰਪਾਰਟਮੈਂਟ ਪ੍ਰੀਖਿਆ ਦਾ ਨਤੀਜਾ ਐਲਾਨਿਆ

Saturday, Oct 10, 2020 - 01:53 AM (IST)

ਲੁਧਿਆਣਾ,(ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਅੱਜ 12ਵੀਂ ਦੀ ਕੰਪਾਰਟਮੈਂਟਲ ਪ੍ਰੀਖਿਆ ਦਾ ਨਤੀਜਾ 2020 ਐਲਾਨ ਦਿੱਤਾ ਹੈ। ਜਿਹੜੇ ਉਮੀਦਵਾਰ ਇਸ ਸਾਲ 12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਵਿਚ ਸ਼ਾਮਲ ਹੋਏ ਸਨ, ਉਹ ਆਪਣਾ ਨਤੀਜਾ ਸੀ. ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਚੈੱਕ ਕਰ ਸਕਦੇ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਓਰੀਜਨਲ ਮਾਰਕਸ਼ੀਟ ਉਨ੍ਹਾਂ ਦੇ ਸਕੂਲ ਤੋਂ ਹੀ ਮਿਲੇਗੀ।

ਸੀ. ਬੀ. ਐੱਸ. ਈ. 10ਵੀਂ ਕੰਪਾਰਟਮੈਂਟ ਪ੍ਰੀਖਿਆਵਾਂ 22 ਤੋਂ 28 ਸਤੰਬਰ ਅਤੇ 12ਵੀਂ ਦੀਆਂ 22 ਤੋਂ 29 ਸਤੰਬਰ ਤੱਕ ਲਈਆਂ ਗਈਆਂ ਸਨ। ਸੀ. ਬੀ. ਐੱਸ. ਈ. 10ਵੀਂ ਵਿਚ ਇਸ ਵਾਰ 1,50,198 ਵਿਦਿਆਰਥੀ ਅਤੇ 12ਵੀਂ ਦੇ 87,651 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਸੀ। ਧਿਆਨਦੇਣਯੋਗ ਹੈ ਕਿ ਸੀ. ਬੀ. ਐੱਸ. ਈ. ਨੇ 24 ਸਤੰਬਰ ਨੂੰ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ 12ਵੀਂ ਕਲਾਸ ਦੀ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜੇ 10 ਅਕਤੂਬਰ ਤੱਕ ਜਾਰੀ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਕੰਪਾਰਟਮੈਂਟ ਪ੍ਰੀਖਿਆ ਦੇ ਰਹੇ 2 ਲੱਖ ਵਿਦਿਆਰਥੀਆਂ ਨੇ ਅਦਾਲਤ ਨੂੰ ਅਰਜ਼ੀ ਦਿੱਤੀ ਸੀ ਕਿ ਅਦਾਲਤ ਇਹ ਯਕੀਨੀ ਕਰੇ ਕਿ ਪ੍ਰੀਖਿਆ ਦੇ ਨਤੀਜੇ ਜਲਦ ਜਾਰੀ ਹੋਣ ਜਿਸ ਨਾਲ ਉਨ੍ਹਾਂ ਨੂੰ ਇਸ ਸਾਲ ਕਾਲਜਾਂ ਵਿਚ ਦਾਖਲਾ ਮਿਲ ਸਕੇ।


Bharat Thapa

Content Editor

Related News