CBSE ਨੇ ਜਾਰੀ ਕੀਤੇ ਅਡਵਾਂਸ ਸੈਂਪਲ ਪੇਪਰ, ਨਵੇਂ ਪੈਟਰਨ ਦੀ ਮਿਲੇਗੀ ਜਾਣਕਾਰੀ

12/28/2020 12:30:03 AM

ਲੁਧਿਆਣਾ, (ਵਿੱਕੀ)– 4 ਦਿਨ ਬਾਅਦ ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਜਿੱਥੇ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਕਲਾਸ ਦੀ ਡੇਟਸ਼ੀਟ ਜਾਰੀ ਕਰਨਗੇ, ਉਥੇ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੀਆਂ ਤਮਾਮ ਉਲਝਣਾ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਸੀ. ਬੀ. ਐੱਸ. ਈ. ਨੇ ਵੀ ਪਹਿਲਕਦਮੀ ਕੀਤੀ ਹੈ।

ਇਸ ਲੜੀ ਤਹਿਤ ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਪ੍ਰੀਖਿਆਵਾਂ ਦਾ ਅਡਵਾਂਸ ਸੈਂਪਲ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬੋਰਡ ਪ੍ਰੀਖਿਆਵਾਂ ਨੂੰ ਪ੍ਰਸ਼ਨ ਪੱਤਰ ਦੇ ਨਵੇਂ ਪੈਟਰਨ ਦੀ ਜਾਣਕਾਰੀ ਮਿਲੇਗੀ। ਅਡਵਾਂਸ ਸੈਂਪਲ ਪੇਪਰ ’ਚ ਦੱਸਿਆ ਗਿਆ ਹੈ ਕਿ ਕੇਸ ਸਟੱਡੀ ਦੇ ਪ੍ਰਸ਼ਨ ਦਾ ਉਤਰ ਕਿਵੇਂ ਦੇਣਾ ਹੈ। ਕੇਸ ਸਟੱਡੀ ਪ੍ਰਸ਼ਨ ਵਿਚ ਕੀ ਪੁੱਛਿਆ ਜਾਵੇਗਾ। ਕਥਨ ਅਤੇ ਕਾਰਨ ਪ੍ਰਸ਼ਨ ਦਾ ਫਾਰਮੇਟ ਕੀ ਹੁੰਦਾ ਹੈ। ਮਲਟੀਪਲ ਚੁਆਇਸ ਵਾਲੇ ਪ੍ਰਸ਼ਨ ਦਾ ਉੱਤਰ ਸ਼ਬਦ ’ਚ ਲਿਖਣਾ ਹੁੰਦਾ ਹੈ ਜਾਂ ਫਿਰ ਸਿਰਫ ਨੰਬਰ ਲਿਖਣਾ ਹੋਵੇਗਾ। ਯਾਦ ਰਹੇ ਕਿ 10ਵੀਂ ਅਤੇ 12ਵੀਂ ਦੇ ਹਰ ਵਿਸ਼ੇ ਦੇ ਪ੍ਰਸ਼ਨ ਪੱਤਰ ਵਿਚ ਕੇਸ ਸਟੱਡੀ ਪੁੱਛੇ ਜਾਣਗੇ। ਹੁਣ ਕੇਸ ਸਟੱਡੀ ਵਿਚ ਕਿਸੇ ਤਰ੍ਹਾਂ ਦੇ ਪ੍ਰਸ਼ਨ ਹੋਣਗੇ। ਇਸ ਦੀ ਜਾਣਕਾਰੀ ਨਾ ਤਾਂ ਅਧਿਆਪਕਾਂ ਨੂੰ ਅਤੇ ਨਾ ਹੀ ਵਿਦਿਆਰਥੀਆਂ ਨੂੰ ਹੈ। ਇਸ ਨਾਲ ਜੁੜੀ ਕੋਈ ਕਿਤਾਬ ਵੀ ਬਾਜ਼ਾਰ ’ਚ ਉਪਲੱਬਧ ਨਹੀਂ ਹੈ। ਇਸ ਦੌਰਾਨ ਬੋਰਡ ਨੇ ਅਡਵਾਂਸ ਸੈਂਪਲ ਪੇਪਰ ਉਪਲੱਬਧ ਕਰਵਾਇਆ ਹੈ।

ਜੇ. ਈ. ਈ. ਮੇਨ 2021 : ਹਰ ਸੈਸ਼ਨ ਦੇ ਅਗਜ਼ਾਮ ਲਈ ਦੇਣੀ ਹੋਵੇਗੀ ਵੱਖਰੀ ਫੀਸ

ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਅਗਲੇ ਸਾਲ ਫਰਵਰੀ ਤੋਂ ਜੇ. ਈ. ਈ. ਮੇਨ-2021 ਪ੍ਰੀਖਿਆ 4 ਪੜਾਵਾਂ ਵਿਚ ਆਯੋਜਿਤ ਕਰਨ ਜਾ ਰਿਹਾ ਹੈ। ਇਸ ਸਬੰਧੀ ਵਿਚ ਵਿਦਿਆਰਥੀਆਂ ਦੇ ਮਨ ਵਿਚ ਢੇਰਾਂ ਸਵਾਲ ਅਤੇ ਸ਼ੱਕ ਸਨ, ਜਿਨ੍ਹਾਂ ਦਾ ਹੱਲ ਐੱਨ. ਟੀ. ਏ. ਨੇ ਫਰੀਕੁਵੈਂਟਲੀ ਆਸਕ ਕਵੈਸ਼ਚਨ (ਐੱਫ. ਕਿਊ.) ਜਾਰੀ ਕਰਨ ਕਰ ਦਿੱਤਾ ਹੈ। ਐੱਨ. ਟੀ. ਏ. ਨੇ ਅਧਿਕਾਰਕ ਵੈੱਬਸਾਈਟ ’ਤੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਜਾਰੀ ਕੀਤੇ ਹਨ। ਜਿਸ ਦੀ ਮੱਦਦ ਨਾਲ ਪ੍ਰੀਖਿਆ ਵਿਚ ਸ਼ਾਮਲ ਹੋਣ ਜਾ ਰਹੇ ਵਿਦਿਆਰਥੀ ਆਪਣੇ ਸ਼ੱਕ ਦਾ ਹੱਲ ਕਰ ਸਕਦੇ ਹਨ। ਦੱਸ ਦੇਈਏ ਕਿ ਵਿਦਿਆਰਥੀ ਚਾਹੁਣ ਤਾਂ ਚਾਰੇ ਪੜਾਵਾਂ ਦੀ ਪ੍ਰੀਖਿਆ ਵਿਚ ਸ਼ਾਮਲ ਹੋ ਸਕਦੇ ਹਨ। ਹੁਣ ਹਰ ਅਟੈਂਪਟ ਲਈ ਵੱਖਰੀ ਫੀਸ ਜਮ੍ਹਾ ਕਰਨੀ ਹੋਵੇਗੀ ਅਤੇ ਜਿਸ ਅਟੈਂਪਟ ਵਿਚ ਸਕੋਰ ਸਭ ਤੋਂ ਵਧੀਆ ਹੋਵੇਗਾ ਉਸ ਨੂੰ ਫਾਈਨਲ ਸਕੋਰ ਮੰਨਿਆ ਜਾਵੇਗਾ। ਵਿਦਿਆਰਥੀ ਇਕ ਹੀ ਐਪਲੀਕੇਸ਼ਨ ਵਿਚ ਸਾਰੇ ਅਟੈਂਪਟਸ ਲਈ ਰਜਿਸਟਰ ਕਰ ਸਕਦੇ ਹਨ ਅਤੇ ਫੀਸ ਜਮ੍ਹਾ ਕਰਵਾ ਸਕਦੇ ਹਨ।

ਨਹੀਂ ਹੋਵੇਗੀ ਨੈਗੇਟਿਵ ਮਾਰਕਿੰਗ

ਐੱਨ. ਟੀ. ਏ. ਨੇ ਦੱਸਿਆ ਕਿ ਐਗਜ਼ਾਮ ਦੇ ਸਿਲੇਬਸ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਵੱਖ-ਵੱਖ ਬੋਰਡਾਂ ਵੱਲੋਂ ਆਪਣਾ ਸਿਲੇਬਸ ਘੱਟ ਕੀਤੇ ਜਾਣ ਕਾਰਨ ਪ੍ਰੀਖਿਆ ਦੇ ਪੈਟਰਨ ’ਚ ਬਦਲਾਅ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਹੁਣ ਉਪਲੱਬਧ 90 ਸਵਾਲਾਂ ਵਿਚੋਂ ਕੇਵਲ 75 ਅਟੈਂਪਟ ਕਰਨੇ ਹੋਣਗੇ ਅਤੇ 15 ਆਪਸ਼ਨਲ ਸਵਾਲ ਵੀ ਹੋਣਗੇ, ਜਿਨ੍ਹਾਂ ਵਿਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਬੈਚਲਰ ਆਫ ਆਰਕੀਟੈਕਚਰ ਲਈ ਡਰਾਇੰਗ ਟੈਸਟ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਆਨਲਾਈਨ ਮੋਡ ’ਚ ਵੀ ਹੋਵੇਗੀ।


Bharat Thapa

Content Editor

Related News