CBSE 12ਵੀਂ ਦੇ ਨਤੀਜੇ 'ਚ ਜਲੰਧਰ ਦੀ ਮੋਕਸ਼ਾ ਨੇ ਹਾਸਲ ਕੀਤੇ 99.4 ਫ਼ੀਸਦੀ ਨੰਬਰ, ਬਣਨਾ ਚਾਹੁੰਦੀ CA

Friday, Jul 22, 2022 - 06:16 PM (IST)

CBSE 12ਵੀਂ ਦੇ ਨਤੀਜੇ 'ਚ ਜਲੰਧਰ ਦੀ ਮੋਕਸ਼ਾ ਨੇ ਹਾਸਲ ਕੀਤੇ 99.4 ਫ਼ੀਸਦੀ ਨੰਬਰ, ਬਣਨਾ ਚਾਹੁੰਦੀ CA

ਜਲੰਧਰ (ਸੋਨੂੰ)- ਅੱਜ ਪੂਰੇ ਦੇਸ਼ ਵਿੱਚ ਦਸਵੀਂ ਅਤੇ ਬਾਰ੍ਹਵੀਂ ਦੀਆਂ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਨਤੀਜਿਆਂ ਤੋਂ ਉਨ੍ਹਾਂ ਪਰਿਵਾਰਾਂ ਵਿਚ ਬੇਹੱਦ ਖੁਸ਼ੀ ਹੈ, ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਾਈ ਵਿੱਚ ਮਿਹਨਤ ਕਰਕੇ ਵਧੀਆ ਨੰਬਰ ਲਏ। ਜਲੰਧਰ ਦੇ ਸੋਢਲ ਰੋਡ ਸਥਿਤ ਸ਼ਿਵ ਜੋਤੀ ਸਕੂਲ ਦੀ ਮੋਕਸ਼ਾ ਨੇ ਬਾਰ੍ਹਵੀਂ ਦੇ ਸੀ. ਬੀ. ਐੱਸ. ਈ. ਦੇ ਨਤੀਜੇ ਵਿੱਚ 99.4 ਫ਼ੀਸਦੀ ਨੰਬਰ ਲੈ ਕੇ ਆਪਣੇ ਪਰਿਵਾਰ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। 

ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ

PunjabKesari

ਆਪਣੀ ਇਸ ਕਾਮਯਾਬੀ ਬਾਰੇ ਮੋਕਸ਼ਾ ਦਾ ਕਹਿਣਾ ਹੈ ਕਿ ਉਸ ਦੀ ਕੜੀ ਮਿਹਨਤ ਅਤੇ ਟੀਚਰਾਂ ਦੀ ਸਪੋਰਟ ਨਾਲ ਇਹ ਸਭ ਸੰਭਵ ਹੋਇਆ ਹੈ। ਪੜ੍ਹਾਈ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਪਿਛਲੇ ਸਮੇਂ ਕੋਵਿਡ  ਦੌਰਾਨ ਇਸ ਕੋਵਿਡ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਆਨਲਾਈਨ ਅਤੇ ਆਫ਼ਲਾਈਨ ਜਾਰੀ ਰੱਖੀ। ਹਾਲਾਂਕਿ ਉਸ ਨੂੰ ਆਨਲਾਈਨ ਪੜ੍ਹਾਈ ਜ਼ਿਆਦਾ ਪਸੰਦ ਸੀ ਕਿਉਂਕਿ ਆਨਲਾਈਨ ਪੜ੍ਹਾਈ ਵਿੱਚ ਘਰ ਹੀ ਬੈਠ ਕੇ ਸਕੂਲੀ ਪੱਧਰ ਦੀ ਹੀ ਪੜ੍ਹਾਈ ਕੀਤੀ ਜਾ ਸਕਦੀ ਸੀ। ਇਸ ਵਿੱਚ ਕਿਸੇ ਦੀ ਡਿਸਟਰਬੈਂਸ ਵੀ ਨਹੀਂ ਹੁੰਦੀ ਸੀ। ਅੱਜ ਆਏ ਨਤੀਜੇ ਵਿਚ ਉਸ ਦੇ ਅਕਾਊਂਟਸ ਅਤੇ ਮੈਥ ਵਿਚ ਇਕ 100 ਵਿੱਚੋਂ 100 ਨੰਬਰ ਅਤੇ ਇਕਨੌਮਿਕਸ, ਬਿਜ਼ਨੈੱਸ ਅਤੇ ਅੰਗਰੇਜ਼ੀ ਵਿੱਚ 99 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ। ਉਸ ਨੇ ਕਿਹਾ ਕਿ ਉਹ ਹੁਣ ਸੀ. ਏ. ਬਣਨਾ ਚਾਹੁੰਦੀ ਹੈ ਕਿਉਂਕਿ ਉਸ ਨੂੰ ਬਹੁਤ ਸ਼ੌਕ ਹੈ ਕਿ ਉਸ ਦੇ ਦਫ਼ਤਰ ਦੇ ਬਾਹਰ ਉਸ ਦੀ ਨੇਮ ਪਲੇਟ 'ਤੇ ਇਹ ਮੋਕਸ਼ਾ ਲਿਖਿਆ ਹੋਵੇ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ

PunjabKesari

ਉਧਰ ਮੋਕਸ਼ਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਧੀਆਂ ਹਨ ਅਤੇ ਦੋਵੇਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਹਨ। ਉਹ ਆਪਣੀਆਂ ਧੀਆਂ ਨੂੰ ਹਮੇਸ਼ਾ ਇਹ ਕਹਿੰਦੀ ਰਹਿੰਦੀ ਸੀ ਕਿ ਜ਼ਿਆਦਾ ਪੜ੍ਹੋ ਤਾਂ ਕੀ ਅਖ਼ਬਾਰਾਂ ਵਿੱਚ ਤੁਹਾਡੀਆਂ ਫੋਟੋਆਂ ਆਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਨ੍ਹਾਂ ਦੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ ਤਾਂਕਿ ਅਖ਼ਬਾਰਾਂ ਅਤੇ ਚੈਨਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੀਆਂ ਫੋਟੋਆਂ ਅਤੇ ਇੰਟਰਵਿਊ ਚੱਲਣ। 

PunjabKesari

ਬੱਚਿਆਂ ਦੀ ਪੜ੍ਹਾਈ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਹਮੇਸ਼ਾ ਧਿਆਨ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਮੁਤਾਬਕ ਜੋ ਖ਼ੁਦ ਵੀ ਬੱਚਿਆਂ ਦੇ ਖਾਣ-ਪੀਣ ਅਤੇ ਸਮੇਂ ਸਿਰ ਸੌਣ ਅਤੇ ਜਾਗਣ ਦਾ ਖ਼ਾਸ ਖ਼ਿਆਲ ਰੱਖਦੇ ਸਨ ਤਾਂਕਿ ਬੱਚਿਆਂ ਦੀਆਂ ਆਦਤਾਂ ਦੇ ਨਾਲ ਨਾਲ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਵੀ ਸੁਧਾਰਿਆ ਜਾ ਸਕੇ। ਉਨ੍ਹਾਂ ਮੁਤਾਬਕ ਅੱਜ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦੀ ਬੱਚੀ ਨੇ ਉਨ੍ਹਾਂ ਦਾ ਸੁਫ਼ਨਾ ਪੂਰਾ ਕੀਤਾ। 
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News