CBSE ਨੇ 11ਵੀਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ

8/9/2020 8:29:34 AM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) 10ਵੀਂ ਦੀ ਪ੍ਰੀਖਿਆ ਪਾਸ ਕਰਕੇ 11ਵੀਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਹੈ ਕਿ ਜੇਕਰ ਕਿਸੇ ਵਿਦਿਆਰਥੀ ਨੇ 10ਵੀਂ ’ਚ ਸੈਂਟਡਰਡ ਮੈਥ ਦੀ ਪੜ੍ਹਾਈ ਨਹੀਂ ਕੀਤੀ ਤਾਂ ਉਹ 11ਵੀਂ ’ਚ ਵੀ ਇਸ ਦੀ ਪੜ੍ਹਾਈ ਕਰ ਸਕੇਗਾ। ਸੀ. ਬੀ. ਐੱਸ. ਈ. ਨਿਯਮ ਅਨੁਸਾਰ 10ਵੀਂ ਤੋਂ ਬਾਅਦ ਵਿਦਿਆਰਥੀ ਜੇਕਰ ਆਪਣਾ ਵਿਚਾਰ ਬਦਲ ਦਿੰਦਾ ਹੈ ਕਿ ਉਸ ਨੇ 11ਵੀਂ 'ਚ ਸਟੈਂਡਰਡ ਮੈਥ ਲੈਣਾ ਹੈ, ਤਾਂ ਉਸ ਨੇ 10ਵੀਂ 'ਚ ਕੰਪਾਰਟਮੈਂਟ ਪ੍ਰੀਖਿਆ ਦੇ ਜ਼ਰੀਏ ਸਟੈਂਡਰਡ ਮੈਥ ਦੇ ਪੇਪਰ 'ਚ ਪਾਸ ਹੋਣਾ ਹੁੰਦਾ ਹੈ।

ਇਹ ਵੀ ਪੜ੍ਹੋ : ਢੱਡਰੀਆਂ ਵਾਲਿਆਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ 'ਤੇ ਫਿਰ ਸਾਧਿਆ ਨਿਸ਼ਾਨਾ

ਇਸ ਸਾਲ ਕੋਰੋਨਾ ਕਾਰਣ ਪਹਿਲਾਂ ਹੀ ਬੋਰਡ ਪ੍ਰੀਖਿਆਵਾਂ/ਕੰਪਾਰਟਮੈਂਟ ਪ੍ਰੀਖਿਆਵਾਂ ਕਰਵਾਉਣ ਤੋਂ ਪਿੱਛੇ ਹਟ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਸਟੈਂਡਰਡ ਮੈਥ 11ਵੀਂ 'ਚ ਵੀ ਚੁਣਨ ਦਾ ਬਦਲ ਦਿੱਤਾ ਗਿਆ ਹੈ। ਸੀ. ਬੀ. ਐੱਸ. ਈ. ਮੁਤਾਬਕ ਵਿਦਿਆਰਥੀਆਂ ਨੂੰ ਇਹ ਸਹੂਲਤ ਸਿਰਫ ਇਸੇ ਸਾਲ ਲਈ ਹੋਵੇਗੀ। ਬੋਰਡ ਨੇ ਇਸ ਸਬੰਧੀ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਨੂੰ ਸਟੈਂਡਰਡ ਮੈਥ ਦੀ ਪ੍ਰੀਖਿਆ ਨਾ ਦੇਣ ’ਤੇ ਵੀ ਉਨ੍ਹਾਂ ਨੂੰ 11ਵੀਂ 'ਚ ਸਟੈਂਡਰਡ ਮੈਥ ਦੀ ਚੋਣ ਕਰਨ ਦਿੱਤੀ ਜਾਵੇ ਕਿਉਂਕਿ ਉਹ ਗਣਿਤ ਦੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਂਡ ਵੱਲੋਂ ਗੱਲ ਨਾ ਸੁਣੇ ਜਾਣ 'ਤੇ 'ਬਾਜਵਾ' ਦਾ ਸਪੱਸ਼ਟੀਕਰਨ

ਦੱਸ ਦੇਈਏ ਕਿ ਬੋਰਡ ਨੇ ਇਹ ਫ਼ੈਸਲਾ ਕੀਤਾ ਸੀ ਕਿ ਜਿਹੜੇ ਵਿਦਿਆਰਥੀ 10ਵੀਂ ਤੋਂ ਬਾਅਦ ਗਣਿਤ ਦੀ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬੇਸਿਕ ਮੈਥ ਦੀ ਚੋਣ ਕਰਨੀ ਪਵੇਗੀ, ਜਦੋਂ ਕਿ ਜਿਹੜੇ ਵੀ ਵਿਦਿਆਰਥੀਆਂ ਨੇ 11ਵੀਂ-12ਵੀਂ 'ਚ ਗਣਿਤ ਦੀ ਪੜ੍ਹਾਈ ਜਾਰੀ ਰੱਖਣੀ ਹੈ, ਉਨ੍ਹਾਂ ਨੂੰ ਸਟੈਂਡਰਡ ਮੈਥ ਦਾ ਬਦਲ ਚੁਣਨਾ ਪਵੇਗਾ। ਬੀਤੇ ਸਾਲ ਸੀ. ਬੀ. ਐੱਸ. ਈ. ਨੇ ਇਹ ਵਿਵਸਥਾ ਲਾਗੂ ਕੀਤੀ ਸੀ, ਜਿਸ ਦੇ ਆਧਾਰ ’ਤੇ ਇਸ ਸਾਲ ਪ੍ਰੀਖਿਆਵਾਂ ਹੋਈਆਂ।
ਇਹ ਵੀ ਪੜ੍ਹੋ : ਗਲੀ 'ਚ ਖੇਡਣ ਗਿਆ ਬੇਟਾ ਘਰ ਨਾ ਮੁੜਿਆ, ਪਾਣੀ ਵਾਲੀ ਹੌਦੀ 'ਚ ਨਜ਼ਰ ਮਾਰਦੇ ਹੀ ਪਿਤਾ ਦੇ ਉੱਡੇ ਹੋਸ਼
 


Babita

Content Editor Babita