2 ਫਰਵਰੀ ਨੂੰ ਜਾਰੀ ਹੋਵੇਗੀ CBSE ਦੀ 10ਵੀਂ ਅਤੇ 12ਵੀਂ ਦੀ ਡੇਟਸ਼ੀਟ

Friday, Jan 29, 2021 - 01:58 AM (IST)

2 ਫਰਵਰੀ ਨੂੰ ਜਾਰੀ ਹੋਵੇਗੀ CBSE ਦੀ 10ਵੀਂ ਅਤੇ 12ਵੀਂ ਦੀ ਡੇਟਸ਼ੀਟ

ਲੁਧਿਆਣਾ, (ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ 2 ਫਰਵਰੀ 2021 ਨੂੰ ਜਾਰੀ ਕੀਤੀ ਜਾਵੇਗੀ। ਇਹ ਐਲਾਨ ਅੱਜ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਕੀਤਾ।

ਅੱਜ ਦੇਸ਼ ਭਰ ਦੇ ਸੀ. ਬੀ. ਐੱਸ. ਈ. ਸਹੋਦਿਆ ਸਕੂਲਜ਼ ਨੇ ਡਾਇਰੈਕਟਰਜ਼ ਅਤੇ ਸੈਕ੍ਰੇਟਰੀਜ਼ ਨਾਲ ਗੱਲ ਕੀਤੀ। ਆਨਲਾਈਨ ਮਾਧਿਅਮ ਨਾਲ ਉਨ੍ਹਾਂ ਨੇ ਸਾਰਿਆਂ ਨਾਲ ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ.) ’ਤੇ ਚਰਚਾ ਕੀਤੀ। ਨਾਲ ਹੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੇ ਵਿਸਥਾਰਤ ਟਾਈਮ ਟੇਬਲ ਦੀ ਵੀ ਜਾਣਕਾਰੀ ਦਿੱਤੀ।

ਨਿਸ਼ੰਕ ਨੇ 31 ਦਸੰਬਰ 2020 ਨੂੰ ਦੱਸਿਆ ਸੀ ਕਿ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 4 ਮਈ 2021 ਤੋਂ ਸ਼ੁਰੂ ਹੋਣਗੀਆਂ। 10 ਜੂਨ 2021 ਤੱਕ ਇਹ ਪ੍ਰੀਖਿਆਵਾਂ ਖਤਮ ਹੋਣਗੀਆਂ। ਇਸ ਤੋਂ ਬਾਅਦ 15 ਜੁਲਾਈ 2021 ਤੱਕ ਸੀ. ਬੀ. ਐੱਸ. ਈ. ਨਤੀਜਾ ਜਾਰੀ ਕਰਨ ਦਾ ਯਤਨ ਕਰੇਗਾ ਪਰ ਇਹ ਨਹੀਂ ਦੱਸਿਆ ਗਿਆ ਸੀ ਕਿ ਕਿਸ ਤਰੀਕ ਵਿਚ ਕਿਸ ਵਿਸ਼ੇ ਦੀ ਪ੍ਰੀਖਿਆ ਹੋਵੇਗੀ। ਹੁਣ ਇਸ ਦੀ ਜਾਣਕਾਰੀ ਆਈ ਹੈ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 1 ਮਾਰਚ 2021 ਤੋਂ ਸ਼ੁਰੂ ਹੋਣਗੀਆਂ। ਬੋਰਡ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਕਲਾਸ 10ਵੀਂ ਅਤੇ 12ਵੀਂ ਦੀ ਡੇਟਸ਼ੀਟ ਅਪਲੋਡ ਕਰੇਗਾ।


author

Bharat Thapa

Content Editor

Related News