ਅੱਜ ਤੋਂ ਸ਼ੁਰੂ ਹੋਣਗੀਆਂ CBSE ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ, ਐਡਵਾਈਜ਼ਰੀ ਜਾਰੀ
Thursday, Feb 15, 2024 - 12:34 AM (IST)
ਲੁਧਿਆਣਾ (ਵਿੱਕੀ) - ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਤੋਂ 31 ਪ੍ਰੀਖਿਆ ਕੇਂਦਰਾਂ ’ਤੇ ਸ਼ੁਰੂ ਹੋਣਗੀਆਂ। ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਕਿਸਾਨ ਅੰਦੋਲਨ ਕਾਰਨ ਪੈਦਾ ਹੋਈ ਸਥਿਤੀ ਤੋਂ ਬਾਅਦ ਸੀਬੀਐੱਸਈ ਨੇ ਇਸ ਸਬੰਧ 'ਚ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਲੁਧਿਆਣਾ ’ਚ ਇਨ੍ਹਾਂ ਪ੍ਰੀਖਿਆਵਾਂ ’ਚ ਦੋਵੇਂ ਕਲਾਸਾਂ ਦੇ ਕਰੀਬ 31000 ਪ੍ਰੀਖਿਆਰਥੀ ਅਪੀਅਰ ਹੋ ਰਹੇ ਹਨ, ਜਦੋਂਕਿ ਪ੍ਰੀਖਿਆਵਾਂ ਤੋਂ ਇਕ ਦਿਨ ਪਹਿਲਾਂ ਬੋਰਡ ਨੇ ਮਾਪਿਆਂ ਅਤੇ ਵਿਦਿਆਰਥੀਆਂ ਲਈ ਜਾਰੀ ਐਡਵਾਈਜ਼ਰੀ ’ਚ ਕਿਹਾ ਹੈ ਕਿ ਸਾਰੇ ਪ੍ਰੀਖਿਆਰਥੀ ਪ੍ਰੀਖਿਆ ਸ਼ੁਰੂ ਹੋਣ ਤੋਂ ਕਰੀਬ 1 ਘੰਟਾ ਪਹਿਲਾਂ ਤੱਕ ਪ੍ਰੀਖਿਆ ਕੇਂਦਰ ’ਚ ਪੁੱਜਣ।
ਇਹ ਵੀ ਪੜ੍ਹੋ - ਪ੍ਰਨੀਤ ਕੌਰ ਨੇ ਕੀਤਾ ਵੱਡਾ ਐਲਾਨ, ਲੋਕ ਸਭਾ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਹੋਣਗੇ ਸ਼ਾਮਲ
ਬੋਰਡ ਨੇ ਸਾਫ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਐਗਜ਼ਾਮ ਸੈਂਟਰਾਂ ’ਤੇ 10 ਵਜੇ ਤੱਕ ਜ਼ਰੂਰ ਪੁੱਜ ਜਾਣਾ ਚਾਹੀਦਾ ਹੈ। ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਣਗੀਆਂ। ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਥਾਨਕ ਹਾਲਾਤ, ਆਵਾਜਾਈ, ਮੌਸਮ ਦੀ ਸਥਿਤੀ, ਦੂਰੀ ਆਦਿ ਨੂੰ ਧਿਆਨ ’ਚ ਰੱਖ ਕੇ 10 ਵਜੇ ਜਾਂ ਉਸ ਤੋਂ ਪਹਿਲਾਂ ਪ੍ਰੀਖਿਆ ਕੇਂਦਰ ਪੁੱਜਣ ਲਈ ਆਪਣੀਆਂ ਯੋਜਨਾਵਾਂ ਬਣਾਉਣ। ਇਸ ਤੋਂ ਇਲਾਵਾ ਬੋਰਡ ਨੇ ਸਾਰੇ ਸਕੂਲਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਸਾਰੇ ਵਿਦਿਆਰਥੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ।
ਇਹ ਵੀ ਪੜ੍ਹੋ - ਲੁਧਿਆਣਾ 'ਚ ਵਾਪਰੀ ਵੱਡੀ ਵਾਰਦਾਤ, ਰਾਹ 'ਚ ਗੱਡੀ ਘੇਰ ਵਕੀਲ ਨੂੰ ਮਾਰੀਆਂ ਗੋਲੀਆਂ
ਐਡਮਿਟ ਕਾਰਡ ਕੋਲ ਰੱਖਣ
ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਐਡਮਿਟ ਕਾਰਡ ਆਪਣੇ ਕੋਲ ਤਿਆਰ ਰੱਖਣ ਕਿਉਂਕਿ ਪ੍ਰੀਖਿਆ ਕੇਂਦਰ ’ਤੇ ਸਕੂਲ ਆਈ. ਡੀ. ਪੇਸ਼ ਕਰਨੀ ਹੋਵੇਗੀ। ਬੋਰਡ ਵੱਲੋਂ ਵਿਦਿਆਰਥੀਆਂ ਲਈ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਐਡਮਿਟ ਕਾਰਡ ’ਚ ਵਿਦਿਆਰਥੀ ਦਾ ਨਾਂ, ਰਜਿਸਟ੍ਰੇਸ਼ਨ ਨੰਬਰ, ਪ੍ਰੀਖਿਆ ਸ਼ਡਿਊਲ, ਪ੍ਰੀਖਿਆ ਕੇਂਦਰ ਵੇਰਵਾ ਅਤੇ ਨਿਰਦੇਸ਼ ਵਰਗੇ ਵੇਰਵੇ ਸ਼ਾਮਲ ਹੋਣਗੇ। ਅਜਿਹੇ ’ਚ ਵਿਦਿਆਰਥੀ ਇਸ ਨੂੰ ਜ਼ਰੂਰ ਲੈ ਕੇ ਜਾਣ।
ਇਹ ਵੀ ਪੜ੍ਹੋ - ਪ੍ਰਦਰਸ਼ਨ ਕਰ ਰਹੇ ਕਿਸਾਨ ਦੀ PM ਮੋਦੀ ਨੂੰ ਸ਼ਰੇਆਮ ਧਮਕੀ, ਇਸ ਵਾਰ ਪੰਜਾਬ ਆਇਆ ਤਾਂ ਬਚ ਨਹੀਂ ਸਕੇਗਾ
ਕੋਈ ਗੈਜੇਟ ਮਿਲਿਆ ਤਾਂ ਹੋਵੇਗੀ ਕਾਰਵਾਈ
ਪ੍ਰੀਖਿਆ ਹਾਲ ਦੇ ਅੰਦਰ ਮੋਬਾਈਲ ਫੋਨ, ਸਮਾਰਟ ਘੜੀਆਂ, ਬਲੂਟੁਥ ਡਿਵਾਈਸ, ਈਅਰਫੋਨ ਆਦਿ ਦੀ ਆਗਿਆ ਨਹੀਂ ਹੋਵੇਗੀ। ਜੇਕਰ ਵਿਦਿਆਰਥੀ ਇਹ ਚੀਜ਼ਾਂ ਲੈ ਕੇ ਜਾਵੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਪ੍ਰੀਖਿਆ ’ਚ ਵੀ ਬੈਠਣ ਨਹੀਂ ਦਿੱਤਾ ਜਾਵੇਗਾ। ਪ੍ਰੀਖਿਆ ਲਈ ਜ਼ਰੂਰੀ ਸਟੇਸ਼ਨਰੀ ਕੈਂਡੀਡੇਟਸ ਖੁਦ ਲੈ ਕੇ ਜਾਵੇਗਾ। ਇਸ ਤੋਂ ਇਲਾਵਾ ਡਾਇਬਿਟੀਜ਼ ਦੇ ਵਿਦਿਆਰਥੀ ਆਪਣੇ ਨਾਲ ਦਵਾਈ ਅਤੇ ਖਾਣਾ ਵੀ ਲਿਜਾ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e