ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪੰਜਾਬ ਫੀਡ ਮਿੱਲਰਾਂ ਨੇ ਭੇਜੀ 5 ਲੱਖ ਦੀ ਪਸ਼ੂ ਖੁਰਾਕ
Wednesday, Sep 11, 2019 - 02:35 PM (IST)
ਮੋਗਾ (ਵਿਪਿਨ ਓਕਾਰਾ)—ਬੀਤੇ ਦਿਨੀਂ ਪੰਜਾਬ ’ਚ ਆਏ ਹੜ੍ਹ ਕਾਰਨ ਜਲੰਧਰ ਜ਼ਿਲੇ ਦੇ ਪਿੰਡ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਅਤੇ ਇੱਥੇ ਕਾਫੀ ਨੁਕਸਾਨ ਵੀ ਹੋਇਆ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਭਰ ’ਚੋਂ ਪਸ਼ੂਆਂ ਦੀ ਖੁਰਾਕ ਬਣਾਉਣ ਵਾਲੇ ਫੀਡ ਮਿੱਲਰਾਂ ਨੇ ਜਲੰਧਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਪਸ਼ੂਆਂ ਲਈ ਅੱਜ ਮੋਗਾ ਤੋਂ ਲਗਭਗ ਪੰਜ ਲੱਖ ਰੁਪਏ ਦੀ ਖੁਰਾਕ (ਫੀਡ) ਦੇ ਤਿੰਨ ਟ੍ਰੱਕ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ’ਚ ਭੇਜੇ ਗਏ ਹਨ। ਇਹ 3 ਟਰੱਕ ਜਲੰਧਰ ਇਲਾਕੇ ’ਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪਸ਼ੂ ਮਾਲਕਾਂ ਨੂੰ ਵੰਡੇ ਜਾਣਗੇ। ਇਸ ਮੌਕੇ ਪੰਜਾਬ ਤੋਂ ਆਈ ਫੀਡ ਮਿਲਰਾਂ ਦੇ ਨਾਲ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਹਰੀ ਝੰਡੀ ਦੇ ਕੇ ਟਰੱਕਾਂ ਨੂੰ ਜਲੰਧਰ ਜ਼ਿਲੇ ਦੇ ਵੱਖਰੇ-ਵੱਖਰੇ ਪਿੰਡਾਂ ਨੂੰ ਰਵਾਨਾ ਕੀਤੇ।
ਇਸ ਮੌਕੇ ਡਿਪਟੀ ਕਸ਼ਿਨਰ ਸੰਦੀਪ ਹੰਸ ਨੇ ਦੱਸਿਆ ਕਿ ਇਨਸਾਨ ਤਾਂ ਬੋਲ ਕੇ ਆਪਣੀ ਜਰੂਰਤ ਦੱਸ ਸਕਦਾ ਹੈ ਪਰ ਜਾਨਵਰਾਂ ਦੀ ਗੱਲ ਸਮਝਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਲੰਧਰ ਜ਼ਿਲੇ ਦੇ ਮਵੇਸ਼ੀਆਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਅੱਜ ਪੰਜਾਬ ਭਰ ਦੇ ਸਾਰੇ ਫੀਡ ਮਿੱਲਰ ਮਾਲਕਾਂ ਵੱਲੋਂ ਚੰਗਾ ਸਹਿਯੋਗ ਦਿੱਤਾ ਜਾ ਰਿਹਾ ਹੈ।