ਵੱਡੀ ਖ਼ਬਰ : ਲੁਧਿਆਣਾ ਲੁੱਟ ਮਾਮਲੇ 'ਚ ਪੁਲਸ ਨੇ ਬਰਾਮਦ ਕੀਤੀ ਕੈਸ਼ ਵੈਨ, ਵਿੱਚ ਪਏ ਮਿਲੇ 2 ਹਥਿਆਰ

Saturday, Jun 10, 2023 - 12:24 PM (IST)

ਵੱਡੀ ਖ਼ਬਰ : ਲੁਧਿਆਣਾ ਲੁੱਟ ਮਾਮਲੇ 'ਚ ਪੁਲਸ ਨੇ ਬਰਾਮਦ ਕੀਤੀ ਕੈਸ਼ ਵੈਨ, ਵਿੱਚ ਪਏ ਮਿਲੇ 2 ਹਥਿਆਰ

ਲੁਧਿਆਣਾ (ਰਾਜ) : ਲੁਧਿਆਣਾ 'ਚ ਕਰੋੜਾਂ ਦੀ ਲੁੱਟ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪਤਾ ਲੱਗਿਆ ਹੈ ਕਿ ਪੁਲਸ ਨੇ ਕੈਸ਼ ਵੈਨ ਨੂੰ ਮੁੱਲਾਂਪੁਰ ਦੇ ਪਿੰਡ ਪੰਡੋਰੀ ਤੋਂ ਬਰਾਮਦ ਕਰ ਲਿਆ ਹੈ। ਕੈਸ਼ ਵੈਨ 'ਚੋਂ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜੋ ਸੁਰੱਖਿਆ ਗਾਰਡ ਦੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸਾਬਕਾ CM ਚਰਨਜੀਤ ਸਿੰਘ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਭੇਜਿਆ ਸੰਮਨ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਵੈਨ 'ਚੋਂ ਕਰੀਬ 7 ਕਰੋੜ ਰੁਪਏ ਲੁਟੇਰਿਆਂ ਨੇ ਲੁੱਟ ਲਏ ਅਤੇ 4 ਕਰੋੜ ਦੇ ਕਰੀਬ ਨਕਦੀ ਕੈਸ਼ ਵੈਨ 'ਚ ਹੀ ਪਈ ਮਿਲੀ। ਫਿਲਹਾਲ ਪੁਲਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕਰੋੜਾਂ ਦੀ ਲੁੱਟ ਮਗਰੋਂ ਸੀਲ ਕੀਤਾ ਗਿਆ Ludhiana, ਐਂਟਰੀ ਪੁਆਇੰਟਾਂ 'ਤੇ ਪੁਲਸ ਦਾ ਸਖ਼ਤ ਪਹਿਰਾ (ਵੀਡੀਓ)
ਜਾਣੋ ਕੀ ਹੈ ਪੂਰਾ ਮਾਮਲਾ
ਇੱਥੇ ਰਾਜਗੁਰੂ ਇਲਾਕੇ 'ਚ ਸੀ. ਐੱਮ. ਐੱਸ. ਕੰਪਨੀ (ਸਕਿਓਰਿਟੀ ਕੰਪਨੀ) ਦੇ ਸਟਰਾਂਗ ਰੂਮ 'ਚ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲਿਆ ਸੀ। ਲੁਟੇਰੇ ਗੰਨ ਪੁਆਇੰਟ 'ਤੇ ਕਰੋੜਾਂ ਦੇ ਕੈਸ਼ ਨਾਲ ਭਰੀ ਗੱਡੀ ਲੈ ਕੇ ਫ਼ਰਾਰ ਹੋ ਗਏ ਸਨ, ਜਿਸ ਤੋਂ ਬਾਅਦ ਹੁਣ ਇਸ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News