ਸਰਹੱਦ ਪਾਰ: ਕਰਾਚੀ ਦੇ ਪੁਲਸ ਸਟੇਸ਼ਨ ਤੋਂ 20.70 ਕਰੋੜ ਰੁਪਏ ਦੀ ਨਕਦੀ ਚੋਰੀ
Friday, Oct 14, 2022 - 05:11 AM (IST)
ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਕਰਾਚੀ ਦੇ ਇਕ ਪੁਲਸ ਸਟੇਸ਼ਨ ’ਚ 4 ਮਹੀਨੇ ਪਹਿਲਾਂ ਇਕ ਕੇਸ ਸਬੰਧੀ ਅਦਾਲਤ ਦੇ ਆਦੇਸ਼ ’ਤੇ ਰੱਖੀ 20 ਕਰੋੜ 70 ਲੱਖ ਰੁਪਏ ਦੀ ਰਾਸ਼ੀ ਚੋਰੀ ਹੋ ਗਈ। ਇਹ ਰਾਸ਼ੀ ਪੁਲਸ ਸਟੇਸ਼ਨ ਦੇ ਤੋਸ਼ਾਖਾਨੇ ’ਚ ਰੱਖੀ ਹੋਈ ਸੀ। ਸੂਤਰਾਂ ਅਨੁਸਾਰ ਇਸ ਸਾਲ ਫਰਵਰੀ ਵਿਚ ਕਰਾਚੀ ਦੇ ਦਾਊਦ ਪੋਟਾ ਰੋਡ ਸਥਿਤ ਇਕ ਜਿਊਲਰ ਦੀ ਦੁਕਾਨ ਤੋਂ 30 ਕਰੋੜ 50 ਲੱਖ ਰੁਪਏ ਦੀ ਰਾਸ਼ੀ ਚੋਰੀ ਹੋਈ ਸੀ। ਇਸ ਚੋਰੀ ਦੀ ਘਟਨਾ ਵਿਚ ਸ਼ਾਮਲ ਸ਼ੋਅ ਰੂਮ 'ਚ 2 ਕਰਮਚਾਰੀਆਂ ਸਮੇਤ 6 ਦੋਸ਼ੀਆਂ ਨੂੰ ਪੁਲਸ ਨੇ ਕਾਬੂ ਕਰਕੇ ਉਨ੍ਹਾਂ ਤੋਂ 20 ਕਰੋੜ 70 ਲੱਖ ਰੁਪਏ ਬਰਾਮਦ ਕਰ ਲਏ ਸਨ। ਉਦੋਂ ਅਦਾਲਤ ਦੇ ਆਦੇਸ਼ 'ਤੇ ਇਹ ਰਾਸ਼ੀ ਪੁਲਸ ਸਟੇਸ਼ਨ ਦੇ ਤੋਸ਼ਾਖਾਨੇ ਵਿਚ ਕੇਸ ਪ੍ਰਾਪਰਟੀ ਦੇ ਰੂਪ 'ਚ ਰੱਖੀ ਹੋਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ ਅਧਿਆਪਕਾਂ ਦੀ ਹੋਵੇਗੀ ਭਰਤੀ, ਸਿੱਖਿਆ ਵਿਭਾਗ ਨੇ ਕੱਢਿਆ ਇਸ਼ਤਿਹਾਰ
ਸੂਤਰਾਂ ਅਨੁਸਾਰ 11 ਅਕਤੂਬਰ ਨੂੰ ਅਦਾਲਤ ’ਚ ਜਿਊਲਰੀ ਚੋਰੀ ਕੇਸ ਦੀ ਤਾਰੀਖ ਸੀ, ਜਿਸ ਵਿਚ ਪੁਲਸ ਨੇ ਬਰਾਮਦ ਰਾਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨਾ ਸੀ ਪਰ ਜਦ ਤੋਸ਼ਾਖਾਨੇ ’ਚੋਂ ਇਹ ਰਾਸ਼ੀ ਨਹੀਂ ਮਿਲੀ ਤਾਂ ਅਧਿਕਾਰੀਆਂ ਦੇ ਕਹਿਣ ’ਤੇ ਜਾਂਚ ਅਧਿਕਾਰੀ ਨੇ ਅਦਾਲਤ ਵਿਚ ਪੇਸ਼ ਹੋ ਕੇ ਕੇਸ ਦੀ ਤਾਰੀਖ ਲੈ ਲਈ, ਜੋ ਅਦਾਲਤ ਨੇ 20 ਅਕਤੂਬਰ ਨਿਸ਼ਚਿਤ ਕੀਤੀ। ਪੁਲਸ ਅਧਿਕਾਰੀਆਂ ਨੇ ਸਬੰਧੀ ਵਿਸ਼ੇਸ਼ ਜਾਂਚ ਟੀਮ ਐੱਸ. ਐੱਸ. ਪੀ. ਅਸਦ ਰਜਾ ਦੀ ਅਗਵਾਈ ਵਿਚ ਗਠਿਤ ਕੀਤੀ, ਜੋ ਪੁਲਸ ਸਟੇਸ਼ਨ ਤੋਂ ਚੋਰੀ ਹੋਈ ਰਾਸ਼ੀ ਦੀ ਜਾਂਚ ਕਰੇਗੀ। ਇਹ ਟੀਮ 7 ਦਿਨ ਵਿਚ ਆਪਣੀ ਰਿਪੋਰਟ ਪੇਸ਼ ਕਰੇਗੀ।
ਇਹ ਵੀ ਪੜ੍ਹੋ : 'ਆਪ' ਵਰਕਰ ਦੇ ਪੁੱਤ 'ਤੇ ਜਾਨਲੇਵਾ ਹਮਲਾ, ਮੌਕੇ 'ਤੇ ਮੋਟਰਸਾਈਕਲ ਛੱਡ ਫਰਾਰ ਹੋਏ ਹਮਲਾਵਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।