ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ
Wednesday, Jul 06, 2022 - 04:38 PM (IST)
ਜਲੰਧਰ (ਵਰੁਣ)- ਜਲੰਧਰ ਵਰਗੇ ਮਹਾਨਗਰ ’ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਦਿਨ-ਦਿਹਾੜੇ ਚੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸੈਂਟਰਲ ਟਾਊਨ ’ਚੋਂ ਸਾਹਮਣੇ ਆਇਆ ਹੈ, ਜਿੱਥੇ ਗੀਤਾ ਮੰਦਿਰ ਵਾਲੀ ਗਲੀ ’ਚੋਂ ਚੋਰ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਤੇਲ ਕਾਰੋਬਾਰੀ ਪੰਕਜ ਮਾਟਾ ਨੇ ਪੈਸੇ ਦੇਣ ਲਈ ਹੋਰ ਕਾਰੋਬਾਰੀ ਨੂੰ ਬੁਲਾਇਆ ਸੀ, ਜਿਵੇਂ ਹੀ ਉਸ ਨੇ ਪੈਸਿਆਂ ਵਾਲਾ ਪੈਕੇਟ ਫੜਾਇਆ ਤਾਂ ਦੂਰ ਖੜ੍ਹਾ ਵਿਅਕਤੀ ਪੈਦਲ ਆਇਆ ਅਤੇ ਪੈਸਿਆਂ ਵਾਲਾ ਪੈਕੇਟ ਖੋਹ ਕੇ ਅੱਗੇ ਜਾ ਕੇ ਮੋਟਰਸਾਈਕਲ ’ਤੇ ਬੈਠ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ
ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਸੋਹੇਲ ਹੋਰ ਅਧਿਕਾਰੀਆਂ ਸਮੇਤ ਪਹੰੁਚੇ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਬੋਰਡ 10ਵੀਂ ਦੇ ਨਤੀਜੇ 'ਚ 7 ਮੈਰਿਟ ਨਾਲ ਸੂਬੇ ’ਚੋਂ 9ਵੇਂ ਸਥਾਨ ’ਤੇ ਰਿਹਾ ਜ਼ਿਲ੍ਹਾ ਜਲੰਧਰ, ਇਨ੍ਹਾਂ ਨੇ ਮਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।