ਟੈਗੋਰ ਨਗਰ ਦੇ ਇਕ ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

Monday, Feb 12, 2018 - 01:18 AM (IST)

ਟੈਗੋਰ ਨਗਰ ਦੇ ਇਕ ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਅਧੀਨ ਆਉਂਦੇ ਮੁਹੱਲਾ ਟੈਗੋਰ ਨਗਰ 'ਚ ਅਣਪਛਾਤੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ, ਲੈਪਟਾਪ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਧੀਰਜ ਕੁਮਾਰ ਅਰਨੇਜਾ ਨੇ ਦੱਸਿਆ ਕਿ 2 ਦਿਨ ਲਈ ਉਹ ਘਰੋਂ ਬਾਹਰ ਗਏ ਸਨ। 
ਅੱਜ ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ 'ਤੇ ਦੱਸਿਆ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਹਨ। ਸੂਚਨਾ ਮਿਲਦੇ ਹੀ ਜਦੋਂ ਘਰ ਵਾਪਸ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਨੇ ਅੰਦਰੋਂ 1 ਲੈਪਟਾਪ, 1 ਆਈਪੈਡ, ਕਰੀਬ 40 ਹਜ਼ਾਰ ਰੁਪਏ ਅਤੇ ਕਰੀਬ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।


Related News