ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ''ਤੇ 10 ਖਿਲਾਫ਼ ਕੇਸ ਦਰਜ

Tuesday, Mar 27, 2018 - 02:02 AM (IST)

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ''ਤੇ 10 ਖਿਲਾਫ਼ ਕੇਸ ਦਰਜ

ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਪਿੰਡ ਕਠਾਣਾ ਵਿਖੇ ਇਕ ਔਰਤ ਰਾਜ ਰਾਣੀ ਪਤਨੀ ਬੱਗਾ ਰਾਮ ਦੇ ਘਰ 10 ਤੋਂ ਵੱਧ ਵਿਅਕਤੀਆਂ ਨੇ ਦੇਰ ਰਾਤ ਦਾਖ਼ਲ ਹੋ ਕੇ ਬੇਸਬਾਲ, ਕਿਰਪਾਨਾਂ ਤੇ ਲਾਠੀਆਂ ਆਦਿ ਨਾਲ ਹਮਲਾ ਕਰ ਦਿੱਤਾ ਅਤੇ ਰਾਜ ਰਾਣੀ ਤੇ ਹੋਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਰਾਜ ਰਾਣੀ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। 
ਥਾਣਾ ਮੁਖੀ ਪਲਵਿੰਦਰ ਸਿੰਘ ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਰਾਜ ਰਾਣੀ ਦੇ ਬਿਆਨਾਂ 'ਤੇ ਸ਼ਿੰਦਾ, ਸੋਨੀ, ਹੈਪੀ, ਗੋਪੀ, ਜਿੰਦਾ, ਜੱਗੂ, ਤੱਖੀ, ਰੋਹਿਤ, ਰਾਹੁਲ ਤੇ ਗੁਰਮੇਲ ਵਾਸੀ ਕਠਾਣਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News