ਵਰਕ ਪਰਮਿਟ ਦਾ ਕਹਿ ਕੇ ਟੂਰਿਸਟ ਵੀਜ਼ੇ ’ਤੇ ਭੇਜਿਆ ਦੁਬਈ; 2 ਖਿਲਾਫ ਮਾਮਲਾ ਦਰਜ

Wednesday, Jul 04, 2018 - 04:25 AM (IST)

ਵਰਕ ਪਰਮਿਟ ਦਾ ਕਹਿ ਕੇ ਟੂਰਿਸਟ ਵੀਜ਼ੇ ’ਤੇ ਭੇਜਿਆ ਦੁਬਈ; 2 ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ, (ਤ੍ਰਿਪਾਠੀ)- ਵਰਕ ਪਰਮਿਟ ’ਤੇ ਦੁਬਈ ਭੇਜਣ ਦਾ ਝਾਂਸਾ ਦੇ ਕੇ ਟੂਰਿਸਟ ਵੀਜ਼ਾ ਲਗਾ ਕੇ 1.10 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਹੇਠ ਪੁਲਸ ਨੇ 2 ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ।  ਸਤਵਿੰਦਰ ਲਾਲ ਪੁੱਤਰ ਸਰਵਣ ਦਾਸ ਵਾਸੀ ਧੰਨੇਵਾਲੀ ਰਾਮਾਮੰਡੀ  (ਜਲੰਧਰ)  ਨੇ ਦੱਸਿਆ ਕਿ ਉਸ ਨੇ ਆਪਣੇ ਲਡ਼ਕੇ ਅਜੈ ਕੁਮਾਰ ਨੂੰ ਵਰਕ ਪਰਮਿਟ ’ਤੇ ਦੁਬਈ ਭੇਜਣ ਦਾ ਸੌਦਾ ਨਵਾਂਸ਼ਹਿਰ ਦੇ ਚੰਡੀਗਡ਼੍ਹ ਰੋਡ ’ਤੇ ਦਫਤਰ ਚਲਾਉਣ ਵਾਲੇ ਏਜੰਟ ਬਲਵੀਰ ਕੁਮਾਰ  ਅਤੇ ਸੁਲੇਸ਼ ਕੁਮਾਰ ਨਾਲ ਕਰ ਕੇ ਉਸ ਨੂੰ ਪਾਸਪੋਰਟ ਅਤੇ 70 ਹਜ਼ਾਰ ਰੁਪਏ ਦਿੱਤੇ ਸਨ। 
ਦੋ-ਢਾਈ ਮਹੀਨੇ ਦੀ ਖੱਜਲ-ਖੁਆਰੀ  ਦੇ ਬਾਅਦ ਉਕਤ ਏਜੰਟਾਂ ਨੇ ਕਿਹਾ ਕਿ ਲੜਕੇ ਦਾ ਵੀਜ਼ਾ ਆ ਗਿਆ ਹੈ ਅਤੇ 40 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ।  ਸ਼ਿਕਾਇਤਕਰਤਾ ਨੇ ਦੱਸਿਆ ਕਿ ਪੂਰੀ ਰਾਸ਼ੀ ਲੈਣ  ਦੇ ਬਾਅਦ ਵੀ ਉਕਤ ਏਜੰਟਾਂ ਨੇ ਕਈ ਮਹੀਨੇ ਤੱਕ ਉਨ੍ਹਾਂ ਦੇ  ਚੱਕਰ ਲਗਵਾਏ ਤੇ ਫਿਰ ਜਾ ਕੇ ਉਸਦੇ ਲਡ਼ਕੇ ਨੂੰ ਦੁਬਈ ਭੇਜਿਆ ਗਿਆ। ਉਥੇ ਪਹੁੰਚ ਕੇ ਪਤਾ ਲੱਗਾ ਕਿ ਉਸਨੂੰ ਜੋ ਵੀਜ਼ਾ ਦਿੱਤਾ ਗਿਆ  ਹੈ, ਉਹ ਵਰਕ ਪਰਮਿਟ ਦਾ ਨਹੀਂ, ਸਗੋਂ ਕੇਵਲ 1 ਮਹੀਨੇ ਦਾ ਟੂਰਿਸਟ ਵੀਜ਼ਾ ਹੈ। ਇੰਨਾ  ਹੀ  ਨਹੀਂ, ਉਲਟਾ ਉਸਦੇ ਲਡ਼ਕੇ ਨੂੰ ਸੀਮਿੰਟ ਦੀ ਫੈਕਟਰੀ ’ਚ ਕੰਮ ਲਗਵਾ ਦਿੱਤਾ, ਜਿਸ ਦੇ ਬਾਅਦ ਉਸ ਦੇ ਬੇਟੇ ਨੂੰ ਵਾਪਸ ਇੰਡੀਆ ਆਉਣਾ ਪਿਆ। ਥਾਣਾ ਸਿਟੀ ਬੰਗੀ ਦੀ ਪੁਲਸ ਨੇ ਏਜੰਟ ਬਲਵੀਰ ਕੁਮਾਰ  ਪੁੱਤਰ ਬਾਲ ਕਿਸ਼ਨ ਅਤੇ ਸੁਲੇਸ਼ ਕੁਮਾਰ ਪੁੱਤਰ ਬਾਲ ਕਿਨਸਾ ਵਾਸੀ ਬੰਗਾ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News