250 ਲੀਟਰ ਲਾਹਣ ਬਰਾਮਦ, ਮਾਮਲਾ ਦਰਜ

Monday, Feb 12, 2018 - 01:52 PM (IST)

250 ਲੀਟਰ ਲਾਹਣ ਬਰਾਮਦ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਥਾਣਾ ਗਿੱਦੜਬਾਹਾ ਦੀ ਪੁਲਸ ਨੇ 250 ਲੀਟਰ ਲਾਹਣ ਬਰਾਮਦ ਹੋਣ ਦੇ ਦੋਸ਼ 'ਚ 2 ਭਰਾਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਬਰੀਵਾਲਾ ਦੇ ਸਬ ਇਸਪੈਕਟ ਕਰਮਜੀਤ ਸਿੰਘ ਨੇ ਦੱਸਿਆ ਕਿ ਐਸ. ਐਸ. ਪੀ. ਸੁਸ਼ੀਲ ਕੁਮਾਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਹਰੀਕੇ ਕਲਾਂ 'ਚ ਛਾਪਾਮਾਰੀ ਕੀਤੀ। ਛਾਪਾਮਾਰੀ ਦੌਰਾਨ ਇਕ ਘਰ 'ਚੋਂ ਨਾਜਾਇਜ਼ ਰੂਪ 'ਚ ਤਿਆਰ ਕੀਤੀ ਜਾ ਰਹੀ 250 ਲੀਟਰ ਲਾਹਨ ਬਰਾਮਦ ਕੀਤੀ। ਪੁਲਸ ਦੀ ਰੇਡ ਤੋਂ ਪਹਿਲਾਂ ਹੀ ਗੋਰਾ ਸਿੰਘ ਅਤੇ ਜੱਗਾ ਸਿੰਘ ਭੱਜ ਗਏ। ਪੁਲਸ ਨੇ ਦੋਨਾਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News