ਗੋਲੀ ਕਾਂਡ ਮਾਮਲੇ ''ਚ ਕੇਸ ਦਰਜ
Sunday, Nov 05, 2017 - 02:56 AM (IST)
ਹੁਸ਼ਿਆਰਪੁਰ, (ਜ.ਬ.)-ਸ਼ਹਿਰ ਦੇ ਮੁਹੱਲਾ ਸੰਤੋਖ ਨਗਰ 'ਚ ਸ਼ੁੱਕਰਵਾਰ ਸਵੇਰੇ 11 ਵਜੇ ਗੋਲੀ ਕਾਂਡ ਮਾਮਲੇ 'ਚ ਪੁਲਸ ਨੇ ਸੁਖਦੇਵ ਸਿੰਘ ਢਿੱਲੋਂ ਪੁੱਤਰ ਸੁੱਚਾ ਸਿੰਘ ਵਾਸੀ ਬੂਥਗੜ੍ਹ ਖਿਲਾਫ਼ ਧਾਰਾ 307 ਤਹਿਤ ਕਈ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਸੂਤਰਾਂ ਅਨੁਸਾਰ ਮੁਲਜ਼ਮ ਸੁਖਦੇਵ ਸਿੰਘ ਢਿੱਲੋਂ ਗੁਰਦਾਸਪੁਰ 'ਚ ਕਿਸੇ ਲੜਾਈ- ਝਗੜੇ ਦੇ ਮਾਮਲੇ 'ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।
