ਗੱਡੀ ਚੋਰੀ ਕਰਨ ਦੇ ਮਾਮਲੇ ''ਚ ਕੇਸ ਦਰਜ

Tuesday, Dec 12, 2017 - 06:04 AM (IST)

ਗੱਡੀ ਚੋਰੀ ਕਰਨ ਦੇ ਮਾਮਲੇ ''ਚ ਕੇਸ ਦਰਜ

ਫ਼ਰੀਦਕੋਟ, (ਰਾਜਨ)- ਗੱਡੀ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਵਾਸੀ ਪਿੰਡ ਮੱਤਾ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਆਪਣੀ ਗੱਡੀ ਨੰਬਰ ਪੀ. ਬੀ. 29 ਜੇ. 8950 ਦਾਣਾ ਮੰਡੀ, ਜੈਤੋ ਵਿਖੇ ਖੜ੍ਹੀ ਕੀਤੀ ਸੀ ਅਤੇ ਜਦੋਂ ਉਹ ਆਪਣਾ ਕੰਮਕਾਜ ਪੂਰਾ ਕਰ ਕੇ ਵਾਪਸ ਆਇਆ ਤਾਂ ਉੱਥੋਂ ਉਸ ਦੀ ਗੱਡੀ ਗਾਇਬ ਸੀ।


Related News