ਚੋਰੀ ਦੇ ਦੋਸ਼ਾਂ ''ਚ ਜੇਵਰਾਤ ਕਾਰੀਗਰ ''ਤੇ ਮਾਮਲਾ ਦਰਜ
Sunday, Feb 04, 2018 - 03:58 PM (IST)

ਬਠਿੰਡਾ (ਸੁਖਵਿੰਦਰ)-ਕੋਤਵਾਲੀ ਪੁਲਸ ਨੇ ਸੋਨੇ ਦੇ ਗਹਿਣਿਆਂ ਦੀ ਦੁਕਾਨ 'ਚੋਂ ਚੋਰੀ ਕਰਨ ਦੇ ਦੋਸ਼ਾਂ 'ਚ ਇਕ ਜੇਵਰਾਤ ਬਣਾਉਣ ਵਾਲੇ ਕਾਰੀਗਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਕਰਤਾਰ ਸਿੰਘ ਜੌੜਾ ਵਾਸੀ ਸਿਰਕੀ ਬਾਜ਼ਾਰ ਨੇ ਦੱਸਿਆ ਕਿ ਉਸ ਦੀ ਸਿਰਕੀ ਬਾਜ਼ਾਰ ਵਿਚ ਸੋਨੇ ਦੇ ਗਹਿਣਿਆਂ ਦੀ ਦੁਕਾਨ ਹੈ। ਉਸ ਵਲੋਂ ਅਬਦੁੱਲ ਅਜੀਮ ਵਾਸੀ ਬਠਿੰਡਾ ਨੂੰ ਗਹਿਣੇ ਬਣਾਉਣ ਲਈ ਦੁਕਾਨ 'ਤੇ ਰੱਖਿਆ ਸੀ। ਉਸ ਵਿਅਕਤੀ ਵਲੋਂ ਉਸ ਪਾਸੋਂ 10 ਹਜ਼ਾਰ ਰੁਪਏ ਠੱਗੀ ਮਾਰਨ ਦੇ ਇਰਾਦੇ ਨਾਲ ਉਧਾਰ ਲਏ ਸਨ। ਉਹ ਇਕ ਦਿਨ ਦੁਕਾਨ ਦੇ ਡੈਕਸ 'ਚੋਂ 40 ਗ੍ਰਾਮ ਸੋਨਾ ਅਤੇ ਇਕ ਮੋਬਾਇਲ ਫੋਨ ਚੋਰੀ ਕਰ ਕੇ ਪਰਿਵਾਰ ਸਣੇ ਆਪਣੇ ਪਿੰਡ ਬੰਗਾਲ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਕਤ ਸਾਮਾਨ ਦੀ ਕੀਮਤ ਲਗਭਗ 1,30,000 ਰੁਪਏ ਦੇ ਕਰੀਬ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।