ਗ੍ਰਾਂਟ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ’ਤੇ ਮਾਮਲਾ ਦਰਜ
Thursday, Mar 23, 2023 - 10:58 PM (IST)

ਜਗਰਾਓਂ (ਮਾਲਵਾ)-ਥਾਣਾ ਜਗਰਾਓਂ ਪੁਲਸ ਨੇ ਸਾਬਕਾ ਸਰਪੰਚ ਬਲਦੇਵ ਸਿੰਘ ਬੀੜ ਗਗੜਾ ਅਤੇ ਸੁਖਵੀਰ ਸਿੰਘ ਪੰਚਾਇਤ ਸਕੱਤਰ ਖਿਲਾਫ ਬੀ. ਡੀ. ਪੀ. ਓ. ਹੀਰਾ ਸਿੰਘ ਬਲਾਕ ਸੁਧਾਰ ਦੀ ਸ਼ਿਕਾਇਤ ’ਤੇ ਪਿੰਡ ਨੂੰ ਮਿਲੀ ਸਾਲ 2011-12 ਅਤੇ 2012-13 ਦੇ ਸਮੇਂ ਰਾਜੀਵ ਗਾਂਧੀ ਸੇਵਾ ਕੇਂਦਰ ਲਈ 5 ਲੱਖ ਦੀ ਗ੍ਰਾਂਟ ’ਚੋਂ ਮਿਲੀਭੁਗਤ ਕਰ ਕੇ 3,05,675 ਰੁਪਏ ਦੀ ਰਕਮ ਖੁਰਦ-ਬੁਰਦ ਕਰਨ ਦੇ ਦੋਸ਼ ਮਾਮਲਾ ਦਰਜ ਕੀਤਾ ਹੈ। ਏ. ਐੱਸ. ਆਈ. ਰਣਧੀਰ ਸਿੰਘ ਅਨੁਸਾਰ ਚੌਕੀ ਇੰਚਾਰਜ ਚੌਕੀਮਾਨ ਅਨੁਸਾਰ ਬੀ. ਡੀ. ਪੀ. ਓ. ਬਲਾਕ ਸੁਧਾਰ ਵੱਲੋਂ ਉਪਰੋਕਤ ਸਾਬਕਾ ਸਰਪੰਚ ਅਤੇ ਪੰਚਾਇਤ ਸਕੱਤਰ ਨੇ ਆਪਸੀ ਮਿਲੀਭੁਗਤ ਨਾਲ ਰਾਜੀਵ ਗਾਂਧੀ ਸੇਵਾ ਕੇਂਦਰ ਬੀੜ ਗਗੜਾ ਲਈ ਮਿਲੀ 5 ਲੱਖ ਰੁਪਏ ਗ੍ਰਾਂਟ ਵਿਚੋਂ 3,05,675/- ਰੁਪਏ ਦੀ ਰਕਮ ਖੁਰਦ-ਬੁਰਦ ਕਰਨ ਸਬੰਧੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਹਿੰਡਨਬਰਗ ਰਿਪੋਰਟ ’ਤੇ ਸੰਸਦ ’ਚ ਨਹੀਂ ਹੋਣ ਦਿੱਤੀ ਜਾ ਰਹੀ ਬਹਿਸ : ਸੀਤਾਰਾਮ ਯੇਚੁਰੀ
ਸ਼ਿਕਾਇਤ ਦੀ ਪੜਤਾਲ ਸਬੰਧਤ ਮਹਿਕਮੇ ਵੱਲੋਂ ਕੀਤੀ ਗਈ ਸੀ, ਜੋ ਐੱਸ. ਪੀ. (1) ਲੁਧਿਆਣਾ ਦਿਹਾਤੀ ਵੱਲੋਂ ਅਮਲ ’ਚ ਲਿਆਂਦੀ ਗਈ ਅਤੇ ਡੀ. ਏ. ਲੀਗਲ ਲੁਧਿਆਣਾ ਦੀ ਰਾਇ ਹਾਸਲ ਕਰ ਕੇ ਸੀਨੀਅਰ ਉੱਪ ਕਪਤਾਨ ਪੁਲਸ ਦੇ ਹੁਕਮਾਂ ’ਤੇ ਸਾਬਕਾ ਸਰਪੰਚ ਬਲਦੇਵ ਸਿੰਘ ਬੀੜ ਗਗੜਾ ਅਤੇ ਸੁਖਵੀਰ ਸਿੰਘ ਪੰਚਾਇਤ ਸਕੱਤਰ (ਪੰਚਾਇਤ ਅਫ਼ਸਰ ਬਲਾਕ ਜਗਰਾਓਂ) ਖਿਲਾਫ਼ 409, 120 ਬੀ ਆਈ. ਪੀ. ਸੀ ਅਧੀਨ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।