ਚਿਤਾਵਨੀ ਦੇ ਬਾਵਜੂਦ ਘਰ ਰੱਖੀ ਜਨਮਦਿਨ ਪਾਰਟੀ ਤੇ ਲਗਾਇਆ ਡੀ. ਜੇ., ਮਾਮਲਾ ਦਰਜ

Sunday, Mar 22, 2020 - 08:44 PM (IST)

ਖੰਨਾ, (ਸੁਨੀਲ)— ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਸਥਾਨਕ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਮਗਰੋਂ ਰਹੇ ਪ੍ਰਭਾਵ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤਾ ਜਾ ਰਿਹਾ ਹੈ। ਪਰ ਫਿਰ ਵੀ ਕੁਝ ਵਿਅਕਤੀ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ ਆਪਣੇ ਨਾਲ - ਨਾਲ ਹੋਰ ਵਿਅਕਤੀਆਂ ਦੀ ਜਾਨ ਨੂੰ ਵੀ ਜੋਖਮ 'ਚ ਪਾ ਰਹੇ ਹਨ। ਇਸ ਸੰਬੰਧੀ ਐਤਵਾਰ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਐੱਸ. ਐੱਚ. ਓ ਇੰਸਪੇਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਜਦੋਂ ਥਾਣਾ ਸਦਰ ਖੰਨਾ ਦੇ ਏ. ਐੱਸ. ਆਈ ਭਗਵੰਤ ਸਿੰਘ ਪੁਲਸ ਪਾਰਟੀ ਜਿਸ 'ਚ ਹੈੱਡ ਕਾਂਸਟੇਬਲ ਮਨਵੀਰ ਸਿੰਘ, ਪੀ.ਐੱਚ.ਜੀ ਸੁਰਿੰਦਰ ਸਿੰਘ ਆਦਿ ਸ਼ਾਮਲ ਸਨ, ਦੇ ਨਾਲ ਸਥਾਨਕ ਪਿੰਡ ਲਿਬੜਾ ਦੇ ਕੋਲ ਗਸ਼ਤ ਦੇ ਦੌਰਾਨ ਮੌਜੂਦ ਸਨ ਤਾਂ ਉਨ੍ਹਾਂ ਨੂੰ ਇਕ ਖਾਸ ਮੁਖ਼ਬਰ ਨੇ ਇਸ ਗੱਲ ਦੀ ਪੱਕੀ ਸੂਚਨਾ ਦਿੱਤੀ ਦੀ ਗੁਰਪ੍ਰੀਤ ਸਿੰਘ ਉਰਫ ਗੁੱਲਾ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਮੋਹਨਪੁਰ ਜਿਸ ਨੇ ਆਪਣੇ ਘਰ ਦੇ ਅੱਗੇ ਗਲੀ 'ਚ ਟੈਂਟ ਲਗਾ ਕੇ ਡੀ.ਜੇ. ਲਗਾਇਆ ਹੋਇਆ ਹੈ ਅਤੇ ਵਿਅਕਤੀਆਂ ਅਤੇ ਰਿਸ਼ਤੇਦਾਰਾਂ ਦਾ ਜਨਸਮੂਹ ਆਪਣੇ ਬੇਟੇ ਜਸ਼ਨਪ੍ਰੀਤ ਸਿੰਘ ਦਾ ਜਨਮ ਦਿਨ ਮਨਾ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਕਾਰਨ ਹਰ ਸਮਾਰੋਹ 'ਚ ਘੱਟ-ਘੱਟ ਵਿਅਕਤੀਆਂ ਦੇ ਜਮ੍ਹਾ ਹੋਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪਰ ਗੁਰਪ੍ਰੀਤ ਸਿੰਘ ਉਰਫ਼ ਗੁੱਲਾ ਨੇ ਇਸ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਘਰ ਵੱਡੀ ਗਿਣਤੀ 'ਚ ਵਿਅਕਤੀਆਂ ਨੂੰ ਇਕੱਠਾ ਕੀਤਾ। ਪੁਲਸ ਨੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੁੱਲੇ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ ਅਨੁਸਾਰ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


KamalJeet Singh

Content Editor

Related News