ਪਿੰਡ ਘਰਾਚੋਂ ਵਿਖੇ ਘਰ ’ਚ ਲੱਗੀ ਅੱਗ ਦੀ ਘਟਨਾ ''ਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ
Tuesday, May 24, 2022 - 11:29 AM (IST)
ਭਵਾਨੀਗੜ੍ਹ(ਕਾਂਸਲ): ਨੇੜਲੇ ਪਿੰਡ ਘਰਾਚੋਂ ਵਿਖੇ ਬੀਤੇ ਐਤਵਾਰ ਨੂੰ ਰਣਜੀਤ ਸਿੰਘ ਸੇਵਾਮੁਕਤ ਮੈਨੇਜਰ ਦੇ ਘਰ ਲੱਗੀ ਅੱਗ ਦੀ ਘਟਨਾ ਸਬੰਧੀ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਗਰਾਜ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮੰਡੂ ਪੱਤੀ (ਘਰਾਚੋਂ) ਨੇ ਦੋਸ਼ ਲਗਾਇਆ ਕਿ ਲੰਘੀ 22 ਮਈ ਨੂੰ ਉਨ੍ਹਾਂ ਦੀ ਗਲੀ ’ਚ ਸਥਿਤ ਸਵ. ਸੇਵਾ ਮੁਕਤ ਮੈਨੇਜਰ ਰਣਜੀਤ ਸਿੰਘ ਦੇ ਘਰ ਲੱਗੀ ਅੱਗ ਦੀ ਘਟਨਾ ਸਬੰਧੀ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਅੱਗ ਅਣਪਛਾਤੇ ਵਿਅਕਤੀਆਂ ਵੱਲੋਂ ਜਾਣ ਬੁੱਝ ਕੇ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ’ਚ ਘਰ ਅੰਦਰ ਫਾਇਵਰ ਦਾ ਸੈੱਡ, ਘਰ 'ਚ ਖੜ੍ਹੀ ਸਫਾਰੀ ਗੱਡੀ ਬੁਰੀ ਤਰ੍ਹਾ ਨੁਕਸਾਨੀ ਗਈ । ਪੁਲਸ ਨੇ ਜਗਰਾਜ ਸਿੰਘ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਘਰ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ, ਸਫਾਰੀ ਗੱਡੀ ਵੀ ਸੜ ਕੇ ਹੋਈ ਸੁਆਹ
ਜ਼ਿਕਰਯੋਗ ਹੈ ਕਿ ਸਵ. ਸੇਵਾਮੁਕਤ ਮੈਨਜਰ ਦੇ ਘਰ ਵਿਚ ਹੁਣ ਸਿਰਫ਼ ਸਵ. ਰਣਜੀਤ ਸਿੰਘ ਦੀ ਪਤਨੀ ਹੀ ਰਹਿੰਦੀ ਹੈ ਜੋ ਬੀਤੇ ਦਿਨੀਂ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਜਾਣ ਲਈ ਸਵੇਰੇ ਘਰ ਨੂੰ ਤਾਲਾ ਲਾ ਕੇ ਰਵਾਨਾ ਹੋਈ ਸੀ। ਇਸ ਦੌਰਾਨ ਘਰ 'ਚ ਅੱਗ ਲੱਗਣ ਦੀ ਘਟਨਾ ਵਾਪਰ ਗਈ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ । ਇਸ ਸੰਬੰਧੀ ਪਤਾ ਲੱਗਣ 'ਤੇ ਉਹ ਵਾਪਸ ਘਰ ਆ ਗਏ ਸੀ।
ਇਹ ਵੀ ਪੜ੍ਹੋ- ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਨਗੇ ਸਿਮਰਨਜੀਤ ਸਿੰਘ ਮਾਨ
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।