ਭਾਜਪਾ ਆਗੂ ਖ਼ਿਲਾਫ਼ ਮਾਮਲਾ ਦਰਜ, ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀ ਵੀਡੀਓ
Monday, May 15, 2023 - 09:47 AM (IST)
ਜਲੰਧਰ (ਵਰੁਣ) : ਥਾਣਾ ਨਿਊ ਬਾਰਾਦਰੀ ਦੀ ਪੁਲਸ ਵੱਲੋਂ ਭਾਜਪਾ ਆਗੂ ਗੌਰਵ ਲੂਥਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਲੂਥਰਾ ਨੇ ਪਾਸਪੋਰਟ ਸਬੰਧੀ ਕੰਮ ਕਰਵਾਉਣ ਲਈ ਪੈਸੇ ਲਏ ਸਨ ਪਰ ਕੰਮ ਪੂਰਾ ਨਾ ਹੋਣ ’ਤੇ ਪੈਸੇ ਵਾਪਸ ਨਹੀਂ ਕੀਤੇ ਤੇ ਵਿਰੋਧ ਕਰਨ ’ਤੇ ਗੌਰਵ ਲੂਥਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਅਕਤੀ ਦੀ ਕੁੱਟਮਾਰ ਕੀਤੀ। ਐੱਫ. ਆਈ. ਆਰ. ਦਰਜ ਕਰਵਾਉਣ ਵਾਲਾ ਵਿਅਕਤੀ ਵਿਕਾਸ ਉਰਫ਼ ਚੀਨੂ ਦਾ ਜਾਣਕਾਰ ਹੈ। ਹਾਲ ਹੀ ’ਚ ਲੂਥਰਾ ਨੇ ਚੀਨੂ ਤੇ ਉਸ ਦੇ 2 ਪੁੱਤਰਾਂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਜਿੱਤਣ ਮਗਰੋਂ ਹੁਣ ਇਹ ਹੋਵੇਗਾ ‘ਆਪ’ ਦਾ ਅਗਲਾ ਨਿਸ਼ਾਨਾ, ਲੀਡਰਸ਼ਿਪ ਲਈ ਵੱਡੀ ਚੁਣੌਤੀ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਚਹਾਰ ਬਾਗ ’ਚ ਰਹਿੰਦੇ ਵਿਕਾਸ ਸ਼ਰਮਾ ਚੀਨੂ ਕੋਲ ਆਇਆ ਸੀ। ਚੀਨੂ ਇਹ ਕਹਿ ਕੇ ਅਦਾਲਤ ’ਚ ਲੈ ਗਿਆ ਕਿ ਉਸ ਨੇ ਆਪਣਾ ਪਾਸਪੋਰਟ ਲੈਣ ਲਈ ਗੌਰਵ ਲੂਥਰਾ ਕੋਲ ਜਾਣਾ ਹੈ, ਜਿਵੇਂ ਹੀ ਉਹ ਲੂਥਰਾ ਦੇ ਕੈਬਿਨ ’ਚ ਪਹੁੰਚੇ ਤਾਂ ਉਨ੍ਹਾਂ ਨੇ ਕੰਮ ਨਾ ਹੋਣ ’ਤੇ ਪਾਸਪੋਰਟ ਵਾਪਸ ਕਰ ਦਿੱਤੇ ਪਰ ਕੰਮ ਕਰਵਾਉਣ ਲਈ 30 ਹਜ਼ਾਰ ਰੁਪਏ ਦੀ ਮੰਗ ਕਰਨ ’ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ 'ਚ ਭਾਜਪਾ ਦੀ ਵੱਡੀ ਹਾਰ, ਹੋਟਲ 'ਚੋਂ ਬਾਹਰ ਨਹੀਂ ਆ ਸਕੀਆਂ ਪਾਰਟੀ ਦੀਆਂ ਨੀਤੀਆਂ
ਅੰਮ੍ਰਿਤਪਾਲ ਨੇ ਦੋਸ਼ ਲਾਇਆ ਕਿ ਇਸ ਝਗੜੇ ’ਚ ਉਹ ਜ਼ਖ਼ਮੀ ਹੋ ਗਿਆ ਪਰ ਗੌਰਵ ਨੇ ਉਲਟਾ ਝੂਠੀ ਸ਼ਿਕਾਇਤ ਦੇ ਕੇ ਵਿਕਾਸ ਉਰਫ਼ ਚੀਨੂ ਤੇ ਉਸ ਦੇ 2 ਮੁੰਡਿਆਂ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ। ਦੱਸ ਦੇਈਏ ਕਿ ਦਿਲਬਾਗ ਨਗਰ ਐਕਸਟੈਨਸ਼ਨ ਵਾਸੀ ਗੌਰਵ ਲੂਥਰਾ ਨੇ ਕੁਝ ਦਿਨ ਪਹਿਲਾਂ ਵਿਕਾਸ ਸ਼ਰਮਾ ਚੀਨੂ ਤੇ ਉਸ ਦੇ 2 ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਲੜਾਈ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਹਾਲਾਂਕਿ ਹੁਣ ਤੱਕ ਗੌਰਵ ਦੀ ਕੁੱਟਮਾਰ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਹੈ, ਜਿਸ ਕਾਰਨ ਇਹ ਵੀ ਚਰਚਾ ਹੈ ਕਿ ਇਹ ਐੱਫ. ਆਈ. ਆਰ. ਸਿਆਸੀ ਦਬਾਅ ਹੇਠ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ