ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਮਾਮਲਾ ਦਰਜ
Saturday, Jul 28, 2018 - 12:52 AM (IST)
ਸ੍ਰੀ ਮੁਕਤਸਰ ਸਾਹਿਬ (ਦਰਦੀ)- ਥਾਣਾ ਸਦਰ ਮੁਕਤਸਰ ਦੀ ਪੁਲਸ ਨੇ ਅੌਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਆਹੁਤਾ ਨੇ ਦੱਸਿਆ ਕਿ ਸੋਹਣ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਫਾਜ਼ਿਲਕਾ ਕਰੀਬ ਦੋ ਮਹੀਨੇ ਤੋਂ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਰਿਹਾ ਸੀ। ਉਸ ਨੂੰ ਘਰ ਇਕੱਲੀ ਦੇਖ ਕੇ ਘਰ ਆ ਜਾਂਦਾ ਸੀ ਅਤੇ ਦੋ ਤਿੰਨ ਵਾਰ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਧਮਕੀ ਦਿੰਦਾ ਸੀ ਕਿ ਜੇਕਰ ਇਸ ਬਾਰੇ ਕਿਸੇ ਨਾਲ ਕੋਈ ਗੱਲ ਕੀਤੀ ਤਾਂ ਉਸ ਨੂੰ ਅਤੇ ਉਸ ਦੇ ਬੱਚਿਅਾਂ ਨੂੰ ਮਾਰ ਦੇਵੇਗਾ।
ਬੀਤੀ 22 ਜੁਲਾਈ ਨੂੰ ਉਸ ਦਾ ਪਤੀ ਤੇ ਸਹੁਰਾ ਕੰਮ ਤੋਂ ਵਾਪਸ ਨਹੀਂ ਆਏ ਸਨ ਅਤੇ ਸੱਸ ਤੇ ਬੱਚੇ ਵੀ ਦੁਕਾਨ ’ਤੇ ਗਏ ਹੋਏ ਸਨ। ਘਰ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਸੋਹਣ ਸਿੰਘ ਉਨ੍ਹਾਂ ਘਰ ਆ ਗਿਆ। ਉਹ ਬਰਤਨ ਸਾਫ ਕਰ ਰਹੀ ਸੀ ਤਾਂ ਸੋਹਣ ਸਿੰਘ ਨੇ ਇਕਦਮ ਉਸ ਦੀ ਬਾਂਹ ਫਡ਼ ਲਈ ਅਤੇ ਜਦ ਉਸ ਨੇ ਰੌਲਾ ਪਾਇਆ ਤਾਂ ਉਸ ਨੇ ਮੇਰਾ ਮੂੰਹ ਘੁੱਟ ਦਿੱਤਾ ਅਤੇ ਜਬਰ-ਜ਼ਨਾਹ ਕੀਤਾ। ਜਦ ਉਹ ਕਮਰੇ ਤੋਂ ਬਾਹਰ ਨਿਕਲਿਆ ਤਾਂ ੳੁਸ ਨੇ ਰੌਲਾ ਪਾ ਦਿੱਤਾ ਅਤੇ ਗੁਆਂਢੀ ਪਰਮਜੀਤ ਸਿੰਘ ਆ ਗਿਆ ਤੇ ਉਸ ਨੇ ਸੋਹਣ ਨੂੰ ਫਡ਼ਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਹੱਥੋਪਾਈ ਹੋ ਗਿਆ ਅਤੇ ਧਮਕੀਆਂ ਦਿੰਦਾ ਚਲਾ ਗਿਆ।
