8 ਖਿਲਾਫ ਕੇਸ ਦਰਜ, 4 ਗ੍ਰਿਫਤਾਰ

01/16/2018 6:51:54 AM

ਅੰਮ੍ਰਿਤਸਰ,    (ਅਰੁਣ)-  ਬੀਤੇ ਦਿਨ ਛੇਹਰਟਾ ਪ੍ਰਤਾਪ ਬਾਜ਼ਾਰ ਸਥਿਤ ਫਲੈਕਸ ਬੋਰਡ ਲਾਉਣ ਸਬੰਧੀ ਹੋਏ ਖੂਨੀ ਟਕਰਾਅ ਵਿਚ ਪੁਲਸ ਨੇ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ  ਪੁਲਸ ਨੇ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। 
ਛਰ੍ਹੇ ਲੱਗਣ ਨਾਲ ਜ਼ਖਮੀ ਹੋਏ ਹਰਪਾਲ ਸਿੰਘ ਦੀ ਸ਼ਿਕਾਇਤ 'ਤੇ ਬੋਰਡ ਲਾਉਣ ਤੋਂ ਹੋਈ ਤਕਰਾਰ ਕਾਰਨ ਕੁੱਟ-ਮਾਰ ਅਤੇ ਭੰਨ-ਤੋੜ ਕਰਨ ਤੋਂ ਇਲਾਵਾ ਉਸ ਨੂੰ ਜ਼ਖਮੀ ਕਰ ਕੇ ਦੌੜੇ ਢਿੱਲੋਂ ਫਰਨੀਚਰ ਦੇ ਮਨਰੋਜ ਸਿੰਘ ਪੁੱਤਰ ਲੇਟ ਹਰਦੀਪ ਸਿੰਘ, ਗਗਨ ਅਰੋੜਾ ਪੁੱਤਰ ਜਸਵੰਤ ਅਰੋੜਾ ਵਾਸੀ ਕਰਤਾਰ ਨਗਰ ਛੇਹਰਟਾ, ਰਾਜਨ ਵਾਸੀ ਗੁਰੂ ਕੀ ਵਡਾਲੀ, ਬਿੰਦਰ ਪੁੱਤਰ ਬੂਟਾ ਸਿੰਘ ਵਾਸੀ ਵਡਾਲੀ, ਬਿਕਰਮਜੀਤ ਸਿੰਘ ਵਿੱਕੀ ਪੁੱਤਰ ਸਤਿੰਦਰ ਸਿੰਘ ਵਾਸੀ ਫਤਿਹ ਸਿੰਘ ਕਾਲੋਨੀ, ਗੁਰਸੇਵਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੁੱਲਾ ਬਹਿਰਾਮ, ਸੁਖਬੀਰ ਸਿੰਘ ਸੋਨਾ ਪੁੱਤਰ ਲਖਬੀਰ ਸਿੰਘ ਵਾਸੀ ਛਿੱਡਣ ਅਤੇ ਬਿੱਕਰ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਹਰਗੋਬਿੰਦਪੁਰਾ ਵਡਾਲੀ ਦੇ ਖਿਲਾਫ ਕਾਰਵਾਈ ਮਾਮਲਾ ਦਰਜ ਕਰ ਲਿਆ। ਪੁਲਸ ਨੇ ਮੁਲਜ਼ਮ ਬਿੱਕਰ ਸਿੰਘ, ਸੁਖਬੀਰ ਸਿੰਘ, ਗੁਰਸੇਵਕ ਸਿੰਘ ਅਤੇ ਬਿਕਰਮ ਸਿੰਘ ਨੂੰ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਸੀ। 


Related News