ਕੇਂਦਰੀ ਜੇਲ ਫਰੀਦਕੋਟ ’ਚੋਂ 7 ਮੋਬਾਈਲ ਬਰਾਮਦ, 5 ਖ਼ਿਲਾਫ਼ ਕੇਸ ਦਰਜ
Monday, Jun 08, 2026 - 04:25 PM (IST)
ਫਰੀਦਕੋਟ (ਰਾਜਨ) : ਕੇਂਦਰੀ ਜੇਲ ਫਰੀਦਕੋਟ ਵਿਚ ਤਲਾਸ਼ੀ ਦੌਰਾਨ 7 ਮੋਬਾਈਲ ਫੋਨ ਬਰਾਮਦ ਹੋਣ ਤੋਂ ਬਾਅਦ ਪੁਲਸ ਨੇ 5 ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਗੁਰਮੇਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਫਰੀਦਕੋਟ ਪੁਲਸ ਨੇ ਕਾਰਵਾਈ ਕੀਤੀ ਹੈ। ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਜੇਲ ਗਾਰਡਾਂ ਨਾਲ ਮਿਲ ਕੇ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ ਸੀ। ਇਸ ਦੌਰਾਨ ਹਵਾਲਾਤੀ ਸਾਹਿਲ ਕੰਬੋਜ, ਸੁਖਪਾਲ ਸਿੰਘ, ਸ਼ਿਵਾ, ਹਰਦੀਪ ਸਿੰਘ (ਸਾਰੇ ਵਾਸੀ ਜ਼ਿਲਾ ਫਾਜ਼ਿਲਕਾ) ਅਤੇ ਸਲੀਮ ਮਸੀਹ ਵਾਸੀ ਜ਼ਿਲਾ ਫਰੀਦਕੋਟ ਕੋਲੋਂ 7 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਪੁਲਸ ਵੱਲੋਂ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਜੇਲ ਅੰਦਰ ਇਨ੍ਹਾਂ ਦੇ ਪਹੁੰਚਣ ਦੇ ਸਰੋਤ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜੇਲ ਪ੍ਰਸ਼ਾਸਨ ਵੱਲੋਂ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
