ਮਾਮਲਾ 50 ਲੱਖ ਰੁਪਏ ਰਿਸ਼ਵਤ ਮੰਗਣ ਦਾ, SP ਇਨਵੈਸਟੀਗੇਸ਼ਨ ਤੇ DSP ਸਣੇ 5 ’ਤੇ ਕੇਸ ਦਰਜ

06/03/2023 12:13:41 AM

 ਫ਼ਰੀਦਕੋਟ (ਰਾਜਨ)-ਚੰਡੀਗੜ੍ਹ-ਫ਼ਿਰੋਜ਼ਪੁਰ ਫ਼ਰੀਦਕੋਟ ਦੀ ਵਿਜੀਲੈਂਸ ਟੀਮ ਨੇ ਫਰੀਦਕੋਟ ਦੇ ਐੱਸ. ਐੱਸ. ਪੀ. ਦਫ਼ਤਰ ’ਤੇ ਛਾਪਾਮਾਰੀ ਕੀਤੀ। ਵਿਜੀਲੈਂਸ ਟੀਮ ਨੇ 2 ਅਧਿਕਾਰੀਆਂ ਤੋਂ ਤਕਰੀਬਨ 2 ਘੰਟੇ ਪੁੱਛਗਿੱਛ ਕੀਤੀ। ਜਾਣਕਾਰੀ ਮੁਤਾਬਕ ਆਈ. ਜੀ. ਪ੍ਰਦੀਪ ਕੁਮਾਰ ਯਾਦਵ ਦੇ ਨਾਂ ’ਤੇ ਉਪਰੋਕਤ ਅਧਿਕਾਰੀਆਂ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ। ਰਿਸ਼ਵਤ ਮੰਗਣ ਦੇ ਮਾਮਲੇ ’ਚ 3 ਪੁਲਸ ਅਧਿਕਾਰੀਆਂ ਅਤੇ 2 ਪ੍ਰਾਈਵੇਟ ਲੋਕਾਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਨੇ 7 ਨਵੰਬਰ 2019 ’ਚ ਕੋਟਸੁਖੀਆ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਸੰਤ ਬਾਬਾ ਦਿਆਲ ਦਾਸ ਦੇ ਕਤਲਕਾਂਡ ਮਾਮਲੇ ’ਚ 50 ਲੱਖ ਦੀ ਰਿਸ਼ਵਤ ਫਰੀਦਕੋਟ ਦੇ ਆਈ.ਜੀ. ਦੇ ਨਾਂ ’ਤੇ ਮੰਗੀ ਸੀ ਪਰ ਇਹ ਮਾਮਲਾ 35 ਲੱਖ ਰੁਪਏ ’ਚ ਤੈਅ ਹੋ ਗਿਆ। ਇਸ ਦੌਰਾਨ ਅਧਿਕਾਰੀਆਂ ਨੇ 20 ਲੱਖ ਰੁਪਏ ਵਸੂਲ ਲਏ ਸਨ ਜਦਕਿ 15 ਲੱਖ ਰੁਪਏ ਦੀ ਵਸੂਲੀ ਕਰਨੀ ਬਾਕੀ ਸੀ।

ਇਹ ਖ਼ਬਰ ਵੀ ਪੜ੍ਹੋ : ਪਹਿਲਵਾਨਾਂ ਦੇ ਸਮਰਥਨ ’ਚ ਉੱਤਰੇ 1983 ਵਿਸ਼ਵ ਕੱਪ ਦੇ ਚੈਂਪੀਅਨਜ਼

ਦੱਸਿਆ ਜਾ ਰਿਹਾ ਹੈ ਕਿ ਜਦੋਂ ਰਿਸ਼ਵਤਖੋਰੀ ਦਾ ਮਾਮਲਾ ਸੀਨੀਅਰ ਅਧਿਕਾਰੀ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਜਾਂਚ ਅੱਧ ਵਿਚਾਲੇ ਹੀ ਰੋਕ  ਕੇ  ਮਾਮਲਾ ਵਿਜੀਲੈਂਸ ਦੇ ਧਿਆਨ ’ਚ ਲਿਆਂਦਾ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਵਿਜੀਲੈਂਸ ਚੰਡੀਗੜ੍ਹ ਤੋਂ ਇਕ ਡੀ. ਐੱਸ. ਪੀ. ਅਤੇ ਫਿਰੋਜ਼ਪੁਰ ਵਿਜੀਲੈਂਸ ਦਾ ਇਕ ਡੀ. ਐੱਸ. ਪੀ. ਜਾਂਚ ਲਈ ਫਰੀਦਕੋਟ ਪਹੁੰਚੇ।

ਫਰੀਦਕੋਟ ਰੇਂਜ ਦੇ ਆਈ. ਜੀ. ਪ੍ਰਦੀਪ ਕੁਮਾਰ ਯਾਦਵ ਦੇ ਹੁਕਮਾਂ ’ਤੇ ਸੰਤ ਬਾਬਾ ਦਿਆਲ ਦਾਸ ਕਤਲਕਾਂਡ ਮਾਮਲੇ ’ਚ ਬਣਾਈ ਗਈ 3 ਮੈਂਬਰੀ ਐੱਸ. ਆਈ. ਟੀ. ਦੇ ਮੈਂਬਰਾਂ ਵੱਲੋਂ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਫਰੀਦਕੋਟ ਦੇ ਐੱਸ. ਪੀ. ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ, ਡੀ. ਐੱਸ. ਪੀ. (ਪੀ.ਬੀ.ਆਈ.) ਸੁਸ਼ੀਲ ਕੁਮਾਰ, ਆਈ. ਜੀ. ਦਫ਼ਤਰ ਫਰੀਦਕੋਟ ਦੀ ਆਰ. ਟੀ. ਆਈ. ਸ਼ਾਖਾ ਦੇ ਇੰਚਾਰਜ ਐੱਸ. ਆਈ. ਖੇਮ ਚੰਦ ਪਰਾਸ਼ਰ ਤੇ 2 ਪ੍ਰਾਈਵੇਟ ਬੰਦਿਆਂ ਸਣੇ 5 ਲੋਕਾਂ ਵਿਰੁੱਧ ਥਾਣਾ ਸਦਰ ਕਪੂਰਥਲਾ ਵਿਖੇ ਮੁਕੱਦਮਾ ਦਰਜ ਹੋ ਗਿਆ ਹੈ।  

ਇਹ ਖ਼ਬਰ ਵੀ ਪੜ੍ਹੋ : ਫ਼ੌਜੀ ਦੇ ਛੁੱਟੀ ’ਤੇ ਆਉਣ ਦੀ ਉਡੀਕ ’ਚ ਸੀ ਪਰਿਵਾਰ, ਵਰਤ ਗਿਆ ਇਹ ਭਾਣਾ

 

 

 


Manoj

Content Editor

Related News