ਕਿਸਾਨਾਂ ਨਾਲ ਹਰਿਆਣਾ ਦੇ ਸੀ.ਐੱਮ. ਦੀ ਰਿਹਾਇਸ਼ ਘੇਰਨ ਜਾ ਰਹੇ ਵਿਧਾਇਕ ਕੋਟਲੀ ਸਣੇ 14 ਖ਼ਿਲਾਫ਼ ਕੇਸ ਦਰਜ

Thursday, Feb 22, 2024 - 09:04 AM (IST)

ਕਿਸਾਨਾਂ ਨਾਲ ਹਰਿਆਣਾ ਦੇ ਸੀ.ਐੱਮ. ਦੀ ਰਿਹਾਇਸ਼ ਘੇਰਨ ਜਾ ਰਹੇ ਵਿਧਾਇਕ ਕੋਟਲੀ ਸਣੇ 14 ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ (ਸੁਸ਼ੀਲ)- ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਤੇ ਪੁਲਸ ਵਲੋਂ ਹਮਲਾ ਕਰਨ ਦੇ ਵਿਰੋਧ ਵਿੱਚ ਹਰਿਆਣਾ ਦੇ ਸੀ.ਐੱਮ. ਹਾਊਸ ਨੂੰ ਘੇਰਨ ਜਾ ਰਹੇ ਪੰਜਾਬ ਕਾਂਗਰਸ ਦੇ ਵਿਧਾਇਕ ਸਮੇਤ ਹੋਰ ਵਰਕਰਾਂ ਖ਼ਿਲਾਫ਼ ਸੈਕਟਰ-3 ਥਾਣਾ ਪੁਲਸ ਨੇ ਡੀ. ਸੀ. ਦੇ ਹੁਕਮਾਂ ਦੀ ਉਲੰਘਣਾ, ਡਿਊਟੀ ’ਚ ਵਿਘਨ ਪਾਉਣ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਵਰਿੰਦਰ ਸਿੰਘ ਢਿੱਲੋਂ, ਸਮਿਤ ਸਿੰਘ, ਖੁਸ਼ਬਾਜ਼ ਜੱਟਾਂ, ਲਖਵਿੰਦਰ ਸਿੰਘ, ਚੁਸਪਿੰਦਰ ਬੀਰ ਚਾਹਲ, ਹਰਮਨ ਸੇਖੋਂ, ਸਿਕੰਦਰ ਬੂੜਾ, ਸਚਿਨ ਨੈਨ, ਉਦੈਵੀਰ ਢਿੱਲੋਂ, ਸੁਰਜੀਤ ਸਿੰਘ, ਅੰਗਦ ਸਿੰਘ, ਸੰਜੀਵ ਸ਼ਰਮਾ, ਕਰਨੈਲ ਸਿੰਘ ਸਮੇਤ ਹੋਰਨਾਂ ਨੂੰ ਮੁਲਜ਼ਮ ਬਣਾਇਆ ਹੈ। ਸੈਕਟਰ-3 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਡੋਨਾਲਡ ਟਰੰਪ ਦੀ ਸੰਭਾਵਿਤ ਉਪ ਰਾਸ਼ਟਰਪਤੀਆਂ ਦੀ ਸੂਚੀ 'ਚ ਰਾਮਾਸਵਾਮੀ ਦਾ ਨਾਂ ਵੀ ਸ਼ਾਮਲ

ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਵਿਧਾਇਕ ਕੋਟਲੀ ਅਤੇ ਹੋਰ ਆਗੂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਨੂੰ ਲੈ ਕੇ ਹਰਿਆਣਾ ਸੀ. ਐੱਮ. ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ। ਹੱਥਾਂ ’ਚ ਝੰਡੇ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ। ਗਸ਼ਤ ਦੌਰਾਨ ਸੈਕਟਰ-3 ਥਾਣੇ ’ਚ ਤਾਇਨਾਤ ਏ.ਐੱਸ.ਆਈ. ਸਮੇਤ ਕਾਂਸਟੇਬਲ ਪ੍ਰਵੀਨ ਕੁਮਾਰ ਤੇ ਕਾਂਸਟੇਬਲ ਸੁਰੇਂਦਰ ਸਿੰਘ ਸੀ.ਐੱਮ. ਹਾਊਸ ਨੇੜੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਗਰਾਊਂਡ ਵਲੋਂ ਲੋਕ ਝੰਡੇ ਲੈ ਕੇ ਸੀ.ਐੱਮ. ਹਾਊਸ ਵੱਲ ਜਾ ਰਹੇ ਹਨ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੜਕ ’ਤੇ ਆ ਗਏ। ਇਸ ਕਾਰਨ ਲੋਕਾਂ ਨੂੰ ਆਉਣ-ਜਾਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੈਕਟਰ-3 ਥਾਣਾ ਪੁਲਸ ਅਤੇ ਹਰਿਆਣਾ ਪੁਲਸ ਮੁਲਾਜ਼ਮਾਂ ਨੇ ਕਾਂਗਰਸੀ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸੀ.ਐੱਮ. ਹਾਊਸ ਨੇੜੇ ਪਹੁੰਚ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
-


author

Vandana

Content Editor

Related News