ਕਬਜ਼ੇ ਦੀ ਨੀਅਤ ਨਾਲ ਜ਼ਮੀਨ ਵਾਹੀ, ਮਾਮਲਾ ਦਰਜ
Wednesday, Nov 22, 2017 - 05:01 PM (IST)
ਧੂਰੀ (ਸੰਜੀਵ ਜੈਨ) - ਇਕ ਕਿਸਾਨ ਦੀ ਜ਼ਮੀਨ ਕਬਜ਼ਾ ਕਰਨ ਦੀ ਨੀਅਤ ਨਾਲ ਵਾਹੁਣ ਦੇ ਦੋਸ਼ ਹੇਠ 2 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਪੀੜਤ ਕਿਸਾਨ ਬੁੱਧ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਹਰਚੰਦਪੁਰਾ ਵੱਲੋਂ ਕੀਤੀ ਗਈ ਸ਼ਿਕਾਇਤ ਮੁਤਾਬਕ ਉਹ ਲੰਘੇ ਦਿਨ ਜਦ ਆਪਣੀ ਜ਼ਮੀਨ 'ਤੇ ਗਿਆ ਤਾਂ ਦੇਖਿਆ ਕਿ ਗੁਰਮੀਤ ਸਿੰਘ ਪੁੱਤਰ ਤਰਲੋਚਨ ਸਿੰਘ ਅਤੇ ਜਸਪਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਭੱਦਲਵੜ ਉਸ ਦੀ ਜ਼ਮੀਨ ਵਾਹ ਰਹੇ ਸਨ। ਪੀੜਤ ਮੁਤਾਬਕ ਅਜਿਹਾ ਉਕਤ ਵਿਅਕਤੀ ਕਬਜ਼ਾ ਕਰਨ ਦੀ ਨੀਅਤ ਨਾਲ ਕਰ ਰਹੇ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਵੇਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
