ਬਟਾਲਾ ''ਚ ਸ਼ਿਵ ਸੈਨਾ ਆਗੂ ''ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ

Sunday, Jun 25, 2023 - 06:20 PM (IST)

ਬਟਾਲਾ ''ਚ ਸ਼ਿਵ ਸੈਨਾ ਆਗੂ ''ਤੇ ਗੋਲ਼ੀਆਂ ਚੱਲਣ ਦਾ ਮਾਮਲਾ: cctv ਤਸਵੀਰਾਂ ਆਈਆਂ ਸਾਹਮਣੇ

ਬਟਾਲਾ (ਗੁਰਪ੍ਰੀਤ)- ਬੀਤੇ ਕੱਲ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਅਤੇ ਬਟਾਲਾ ਦੇ ਇਲੈਕਟ੍ਰੋਨਿਕਸ ਦੁਕਾਨ ਮਾਲਕ ਰਾਜੀਵ ਮਹਾਜਨ ਉਨ੍ਹਾਂ ਦੇ ਪੁੱਤ ਅਤੇ ਭਰਾ 'ਤੇ ਹਮਲਾ ਹੋਣ ਦਾ ਮਾਮਲਾ ਸਾਮਣੇ ਆਇਆ ਸੀ। ਇਸ ਹਮਲੇ 'ਚ ਤਿੰਨਾਂ ਨੂੰ ਗੋਲੀਆਂ ਲੱਗੀਆਂ ਅਤੇ ਉਹ ਹਸਪਤਾਲ 'ਚ ਜ਼ੋਰੇ ਇਲਾਜ ਹਨ। ਜਾਣਕਾਰੀ ਮੁਤਬਾਕ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਦਿੱਤਾ ਗਿਆ ਹੈ। ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਬਟਾਲਾ ਦੀ ਭੀੜ ਵਾਲੇ ਇਲਾਕੇ ਲੱਕੜ ਮੰਡੀ ਮਾਰਕੀਟ 'ਚ ਆਏ ਅਤੇ ਉਨ੍ਹਾਂ ਪਹਿਲੇ ਕਿਸੇ ਬਹਾਨੇ ਦੁਕਾਨ 'ਤੇ ਰੇਕੀ ਕੀਤੀ ਅਤੇ 5 ਮਿੰਟਾ 'ਚ ਵਾਰਦਾਤ ਨੂੰ ਅੰਜਾਮ ਦਿੱਤਾ । ਜਿਸ ਤੋਂ ਬਾਅਦ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਇਸ ਵਾਰਦਾਤ ਦੀ ਪੂਰੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ । ਦੂਜੇ ਪਾਸੇ ਬਟਾਲਾ ਪੁਲਸ ਵਲੋਂ ਇਸ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਕੱਲ ਸ਼ਾਮ ਪੰਜਾਬ ਪੁਲਸ ਏਡੀਜੀਪੀ ਪੰਜਾਬ ਅਰਪਿਤ ਸ਼ੁਕਲਾ ਵੀ ਬਟਾਲਾ ਪਹੁੰਚੇ ਸਨ ਅਤੇ ਉਨ੍ਹਾਂ ਨੇ ਮਾਮਲੇ ਦੀ ਤਫਤੀਸ਼ ਦੀ ਗੱਲ ਆਖੀ ਸੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤੇਜ਼ ਗਰਮੀ ਨੇ ਕੱਢੇ ਵੱਟ, ਹੁੰਮਸ ਤੇ ਬਿਜਲੀ ਦੇ ਕੱਟਾਂ ਨੇ ਲੋਕਾਂ ਦਾ ਖ਼ਰਾਬ ਕੀਤਾ ਵੀਕਐਂਡ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News