ਕੋਰੀਅਰ ਕੰਪਨੀ ਦੇ ਨੌਕਰ ਤੋਂ 14.60 ਲੱਖ ਦੀ ਲੁੱਟ ਦਾ ਮਾਮਲਾ : 24 ਘੰਟੇ ਬਾਅਦ ਵੀ ਹੱਥ ਨਹੀਂ ਲੱਗਾ ਕੋਈ ਸੁਰਾਗ
Friday, Sep 08, 2017 - 10:32 AM (IST)
ਲੁਧਿਆਣਾ (ਰਿਸ਼ੀ) - ਬੁੱਧਵਾਰ ਦੁਪਹਿਰ 12 ਵਜੇ ਢੋਲੇਵਾਲ ਰੋਡ 'ਤੇ ਕੋਰੀਅਰ ਕੰਪਨੀ ਦੇ ਨੌਕਰ ਨਾਲ ਹੋਈ 14.60 ਲੱਖ ਦੀ ਲੁੱਟ ਦੇ ਕੇਸ ਵਿਚ 24 ਘੰਟੇ ਬੀਤ ਜਾਣ 'ਤੇ ਵੀ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ।
ਚੌਕੀ ਮਿਲਰਗੰਜ ਦੇ ਮੁਖੀ ਏ. ਐੱਸ. ਆਈ. ਸੁਖਦੇਵ ਰਾਜ ਮੁਤਾਬਕ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਨੌਕਰ ਮੁਤਾਬਕ ਜਿਸ ਮੋਟਰਸਾਈਕਲ 'ਤੇ ਲੁਟੇਰੇ ਸਭ ਤੋਂ ਪਹਿਲਾਂ ਆਏ ਸਨ, ਉਸ 'ਤੇ ਮੋਟਰਸਾਈਕਲ ਦਾ ਪੂਰਾ ਨੰਬਰ ਨਹੀਂ ਲਿਖਿਆ ਹੋਇਆ ਸੀ। ਉਸ 'ਤੇ ਸਿਰਫ 2 ਨੰਬਰ ਹੀ ਲਿਖੇ ਹੋਏ ਸਨ। ਪੁਲਸ ਮੁਤਾਬਕ ਜਿੱਥੋਂ ਨੌਕਰ ਪੈਸੇ ਲੈ ਕੇ ਨਿਕਲਿਆ ਸੀ, ਉੱਥੋਂ ਘਟਨਾ ਵਾਲੀ ਜਗ੍ਹਾ ਤੱਕ ਸਾਰੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ ਹਨ। ਜਲਦ ਹੀ ਕੇਸ ਹੱਲ ਕਰ ਲਿਆ ਜਾਵੇਗਾ।
ਵਰਣਨਯੋਗ ਹੈ ਕਿ ਬੁੱਧਵਾਰ ਨੂੰ ਰੈਡੀਏਟ ਕੈਸ਼ ਮੈਨੇਜਮੈਂਟ ਪ੍ਰਾ. ਲਿਮ. ਦੇ ਨੌਕਰ ਅਵਤਾਰ ਸਿੰਘ ਨੂੰ 3 ਮੋਟਰਸਾਈਕਲਾਂ 'ਤੇ ਆਏ 8 ਲੁਟੇਰਿਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ ਅਤੇ ਆਟੋ ਵਿਚ ਪਈ ਲੱਖਾਂ ਦੀ ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਸਨ। ਵਿਰੋਧ ਕਰਨ 'ਤੇ ਆਟੋ ਸਵਾਰ ਨੌਕਰ ਦੀ ਜੰਮ ਕੇ ਕੁੱਟਮਾਰ ਕੀਤੀ ਸੀ। ਲੁੱਟ ਦੀ ਵਾਰਦਾਤ ਕੋਲ ਹੀ ਨਾਨ ਦੀ ਰੇਹੜੀ ਲਾਉਣ ਵਾਲੇ ਉਜਵਲ ਦੱਤਾ ਦੀਆਂ ਅੱਖਾਂ ਸਾਹਮਣੇ ਹੋਈ ਸੀ।
