ਮਾਮਲਾ ਵਿਦੇਸ਼ਾਂ ਤੋਂ ਕੱਪੜਾ ਇੰਪੋਰਟ ਕਰਨ ਵਾਲੀ ਫਰਮ ’ਤੇ DRI ਦੀ ਰੇਡ ਦਾ, ਕਰੋੜਾਂ ਦਾ ਰੈਵੇਨਿਊ ਆਉਣ ਦੀ ਸੰਭਾਵਨਾ

Sunday, Sep 18, 2022 - 11:31 PM (IST)

ਮਾਮਲਾ ਵਿਦੇਸ਼ਾਂ ਤੋਂ ਕੱਪੜਾ ਇੰਪੋਰਟ ਕਰਨ ਵਾਲੀ ਫਰਮ ’ਤੇ DRI ਦੀ ਰੇਡ ਦਾ, ਕਰੋੜਾਂ ਦਾ ਰੈਵੇਨਿਊ ਆਉਣ ਦੀ ਸੰਭਾਵਨਾ

ਲੁਧਿਆਣਾ (ਗੌਤਮ)-ਡਾਇਰੈਕਟੋਰੇਟ ਆਫ ਰੈਵੇਨਿਊ ਇੰਟੇਲੀਜੈਂਸ (ਡੀ.ਆਰ.ਆਈ.) ਵੱਲੋਂ ਵਿਦੇਸ਼ਾਂ ਤੋਂ ਕੱਪੜਾ ਇੰਪੋਰਟ ਕਰਨ ਵਾਲੀ ਫਰਮ ’ਤੇ ਕੀਤੀ ਗਈ ਕਾਰਵਾਈ ਤੋਂ ਬਾਅਦ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵੇਨਿਊ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉਸ ਦੀ ਆੜ ਵਿਚ ਰੈਵੇਨਿਊ ਚੋਰੀ ਕਰਨ ਦੇ ਦੋਸ਼ ਵਿਚ ਕੀਤੀ ਗਈ ਕਾਰਵਾਈ ਤੋਂ ਬਾਅਦ ਮਾਰਕੀਟ ’ਚ ਖੌਫ਼ ਫੈਲਿਆ ਹੋਇਆ ਹੈ। ਗੌਰ ਹੈ ਕਿ ਵੀਰਵਾਰ ਨੂੰ ਡੀ.ਆਰ.ਆਈ. ਵੱਲੋਂ ਸੁੰਦਰ ਨਗਰ ਸਥਿਤ ਜਿਨਜਰੀ ਟੈਕਸਟਾਈਲ ਦੇ ਕੰਪਲੈਕਸ ਵਿਚ ਦਬਿਸ਼ ਦਿੱਤੀ ਗਈ ਸੀ ਅਤੇ ਕਾਰਵਾਈ ਤੋਂ ਬਾਅਦ ਵਿਭਾਗ ਨੇ ਇਸ ਕੰਪਲੈਕਸ ਨੂੰ ਸੀਲ ਕਰ ਦਿੱਤਾ ਸੀ। ਇਸ ਦੌਰਾਨ ਵਿਭਾਗ ਨੇ ਕੰਪਲੈਕਸ ਤੋਂ ਭਾਰੀ ਮਾਤਰਾ ’ਚ ਦਸਤਾਵੇਜ, ਲੈਪਟਾਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਸੀ, ਜਦਕਿ ਵਿਭਾਗ ਨੇ ਇਸ ਫਰਮ ਦੇ ਬੈਂਕ ਖਾਤਿਆਂ ਨੂੰ ਵੀ ਸੀਲ ਕਰਨ ਦੀ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਵਿਭਾਗ ਦੀਆਂ ਟੀਮਾਂ ਕੰਪਲੈਕਸ ਵਿਚ ਸੀਲ ਖੋਲ੍ਹ ਕੇ ਅਗਲੀ ਕਾਰਵਾਈ ਸ਼ੁਰੂ ਕਰ ਸਕਦੀਆਂ ਹਨ। ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਫਰਮ ਦੇ ਕੁਝ ਕੰਟੇਨਰ ਹੁਣ ਪੋਰਟ ’ਤੇ ਵੀ ਹਨ, ਜਿਨਾਂ ਨੂੰ ਵੀ ਜ਼ਬਤ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਲੈ ਕੇ ਕਿਸੇ ਵੀ ਅਧਿਕਾਰੀ ਨੇ ਸਪੱਸ਼ਟ ਨਹੀਂ ਕੀਤਾ ਹੈ। ਵਿਭਾਗ ਵੱਲੋਂ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਨਜਰੀ ਟੈਕਸਟਾਈਲ ਜੋ ਕਿ ਕੁਲਦੀਪ ਓਸਵਾਲ ਗਰੁੱਪ ਦਾ ਹੀ ਸਿਸਟਰ ਕਰਨਸ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾ ਹੀ ਇਹ ਯੂਨਿਟ ਸ਼ੁਰੂ ਕੀਤਾ ਗਿਆ ਹੈ ਅਤੇ ਉਸ ਦਾ ਆਫਿਸ ਮੁੰਬਈ ਵਿਚ ਵੀ ਸਥਿਤ ਹੈ। ਕੁਲਦੀਪ ਓਸਵਾਲ ਦੇ ਅਮਿਤ ਜੈਨ ਇਸ ਯੂਨਿਟ ਦੇ ਡਾਇਰੈਕਟਰ ਹਨ।

ਅੰਡਰ ਬਿਲਿੰਗ, ਘੱਟ ਕਸਟਮ ਅਤੇ ਬਾਅਦ ਵਿਚ ਬੋਗਿਸ ਬਿਲਿੰਗ

ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਫਰਮ ਵੱਲੋਂ ਵਿਦੇਸ਼ਾਂ ਤੋਂ ਭਾਰੀ ਮਾਤਰਾ ’ਚ ਕੱਪੜਾ ਇੰਪੋਰਟ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਫਰਮ ਵੱਲੋਂ ਬਾਜ਼ਾਰ ਵਿਚ ਆਪਣੀ ਮੋਨੋਪਲੀ ਬਣਾਈ ਹੋਈ ਸੀ ਅਤੇ ਫਰਮ ਮੋਟਾ ਮੁਨਾਫਾ ਕਮਾ ਰਹੀ ਸੀ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਫਰਮ ਵੱਲੋਂ ਵਿਦੇਸ਼ ਤੋਂ ਅੰਡਰ ਬਿਲਿੰਗ ਕਰਕੇ ਕੱਪੜਾ ਮੰਗਵਾਇਆ ਜਾ ਰਿਹਾ ਹੈ, ਜਿਸ ਦੇ ਕਾਰਨ ਸਰਕਾਰ ਨੂੰ ਘੱਟ ਕਸਟਮ ਅਦਾ ਕੀਤਾ ਜਾ ਰਿਹਾ ਹੈ। ਉਸ ਦੇ ਬਾਅਦ ਵਿਦੇਸ਼ ਤੋਂ ਮੰਗਵਾਏ ਗਏ ਕੱਪੜੇ ਨੂੰ ਦਸਤਾਵੇਜ਼ਾਂ ’ਚ ਲੋਕਲ ਕੱਪੜਾ ਦੱਸ ਕੇ ਵੇਚਿਆ ਜਾ ਰਿਹਾ ਹੈ, ਜਿਸ ਦੇ ਲਈ ਬੋਗਸ ਬਿਲਿੰਗ ਦਾ ਸਹਾਰਾ ਲਿਆ ਜਾ ਰਿਹਾ ਸੀ, ਜਦਕਿ ਇੰਪੋਰਟ ਲਈ ਆਏ ਬਿੱਲਾਂ ਨੂੰ ਅਲੱਗ-ਅਲੱਗ ਫਰਮਾਂ ਨੂੰ ਮੁਨਾਫਾ ਲੈ ਕੇ ਵੇਚਿਆ ਜਾਂਦਾ ਸੀ। ਇਸ ਤਰ੍ਹਾਂ ਨਾਲ ਫਰਮ ਅਲੱਗ-ਅਲੱਗ ਢੰਗ ਨਾਲ ਰੈਵੇਨਿਊ ਚੋਰੀ ਕਰ ਰਹੀ ਸੀ। ਵਿਭਾਗ ਨੂੰ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਡੀ. ਆਰ. ਆਈ. ਦੀ ਕਾਰਵਾਈ ਦੇ ਬਾਅਦ ਜੀ. ਐੱਸ. ਟੀ. ਅਤੇ ਸੀ. ਜੀ. ਅੇੱਸ. ਟੀ. ਵਿਭਾਗ ਨੇ ਵੀ ਇਸ ਨਾਲ ਸਬੰਧਤ ਫਰਮਾਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਹੀ ਬਾਜ਼ਾਰ ਵਿਚ ਭੱਜ ਦੌੜ ਮਚੀ ਹੋਈ ਹੈ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਜਾਂਚ ਦੌਰਾਨ ਕਈ ਵੱਡੀਆਂ ਫਰਮਾਂ ਦੀ ਵੀ ਸ਼ਮੂਲੀਅਤ ਹੋਣ ਦੀ ਸੰਭਾਵਨਾ ਹੈ।

ਪੈਸਿਆਂ ਦੀ ਟਰਾਂਜ਼ੈਕਸ਼ਨ ਨੂੰ ਲੈ ਕੇ ਹੋਵੇਗੀ ਜਾਂਚ

ਵਿਭਾਗੀ ਜਾਣਕਾਰੀ ਅਨੁਸਾਰ ਫਰਮ ਵੱਲੋਂ ਹਰ ਰੋਜ਼ ਲੱਖਾਂ ਰੁਪਏ ਦੀ ਟਰਾਂਜ਼ੈਕਸ਼ਨ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਵੀ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਪੈਸਿਆਂ ਦਾ ਹੇਰ-ਫੇਰ ਕੀਤਾ ਜਾ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਐਨਫੋਰਸਮੈਂਟ ਵਿਭਾਗ ਵੱਲੋਂ ਅਲੱਗ ਤੋਂ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਫਿਲਹਾਲ ਵਿਭਾਗ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਕਿੰਨੀ ਟੈਕਸ ਚੋਰੀ ਕੀਤੀ ਗਈ ਹੈ।


author

Manoj

Content Editor

Related News